ਖੰਨਾ: ਇਥੋਂ ਦੇ ਨਗਰ ਕੌਂਸਲ ਦਫ਼ਤਰ ਵਿੱਚ ਅੱਜ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਕੈਬਨਿਟ ਮੰਤਰੀ ਬਣਨ ’ਤੇ ਖੁਸ਼ੀ ਪ੍ਰਗਟ ਕਰਦਿਆਂ ਪ੍ਰਧਾਨ ਕਮਲਜੀਤ ਸਿੰਘ ਲੱਧੜ ਦੀ ਅਗਵਾਈ ਹੇਠਾਂ ਲੱਡੂ ਵੰਡੇ ਗਏ। ਇਸ ਮੌਕੇ ਸ੍ਰੀ ਲੱਧੜ ਨੇ ਕਾਂਗਰਸ ਪਾਰਟੀ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਖੰਨਾ ਵਿਚੋਂ ਲਗਪਗ 30 ਸਾਲ ਬਾਅਦ ਕੈਬਨਿਟ ਮੰਤਰੀ ਬਣਾ ਕੇ ਸਮੁੱਚੇ ਹਲਕੇ ਨੂੰ ਮਾਣ ਬਖਸ਼ਿਆ ਹੈ। ਇਸ ਮੌਕੇ ਗੁਰਮੀਤ ਨਾਗਪਾਲ, ਸੁਨੀਲ ਕੁਮਾਰ ਨੀਟਾ, ਸੁਖਦੇਵ ਕੁਮਾਰ ਮਿੱਢਾ, ਵਿਕੀ ਮਸ਼ਾਲ, ਸੰਤੋਖ ਸਿੰਘ ਅਟਵਾਲ, ਰਣਵੀਰ ਸਿੰਘ, ਕਰਮਜੀਤ ਸਿੰਘ ਸਿਫ਼ਤੀ, ਵੇਦ ਪ੍ਰਕਾਸ਼, ਮੱਖਣ ਸਿੰਘ, ਤੇਜਪ੍ਰੀਤ ਸਿੰਘ, ਅਮਰਜੀਤ ਸਿੰਘ, ਦਰਸ਼ਨ ਕੁਮਾਰ ਤੇ ਚੰਦਨ ਨੇਗੀ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ