ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਮਈ
ਹਲਕਾ ਪੂਰਬੀ ਵਿੱਚ ਲੱਗਣ ਵਾਲੇ ਬਿਜਲੀ ਦੇ ਸਬ ਸਟੇਸ਼ਨ ਲਈ ਵਿਧਾਇਕ ਸੰਜੇ ਤਲਵਾੜ ਨੇ ਮੌਕੇ ਦਾ ਦੌਰਾ ਕੀਤਾ। ਵਿਧਾਇਕ ਤਲਵਾੜ ਨੇ ਦੱਸਿਆ ਕਿ ਹਲਕਾ ਪੂਰਬੀ ਦੇ ਵਾਰਡ ਨੰਬਰ-11 ਤੋਂ 16 ਵਿੱਚ ਪੈਂਦੇ ਵੱਖ-ਵੱਖ ਮੁਹੱਲਿਆਂ ਵਿੱਚ ਬਿਜਲੀ ਦੀ ਸਪਲਾਈ ਲਈ ਲੋਕਾਂ ਨੂੰ ਆ ਰਹੀ ਸਮੱਸਿਆ ਦਾ ਹੱਲ ਕਰਦੇ ਹੋਏ ਟਿੱਬਾ ਰੋਡ ’ਤੇ ਥਾਣੇ ਸਾਹਾਮਣੇ ਨਵਾਂ 66 ਕੇ.ਵੀ ਸਬ-ਸਟੇਸ਼ਨ ਲਗਾਇਆ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਸੰਜੇ ਤਲਵਾੜ ਨੇ ਦੱਸਿਆ ਕਿ 66 ਕੇਵੀ ਤਾਜਪੁਰ ਗਰਿੱਡ ’ਤੇ ਲੱਗੇ 20 ਐੱਮ.ਵੀ.ਏ. ਪਾਵਰ ਟਰਾਂਸਫਾਰਮਰ ਨੂੰ ਅਪਗ੍ਰੇਡ ਕਰਕੇ 31.5 ਐੱਮ.ਵੀ.ਏ ਕਰ ਦਿੱਤਾ ਗਿਆ ਹੈ। ਤਾਜਪੁਰ ਰੋਡ ’ਤੇ ਨਵਾਂ 220 ਕੇ.ਵੀ.ਏ. ਸਬ-ਸਟੇਸ਼ਨ ਬਣਾਉਣ ਦੀ ਪ੍ਰਪੋਜ਼ਲ ਬਣਾਈ ਗਈ ਹੈ। ਇਸ ਦਾ ਕੰਮ ਚੱਲਣ ਲੱਗ ਗਿਆ ਹੈ। ਟਿੱਬਾ ਰੋਡ ’ਤੇ ਪੁਲੀਸ ਸਟੇਸ਼ਨ ਸਾਹਮਣੇ ਨਵਾਂ 66 ਕੇਵੀ ਸਬ-ਸਟੇਸ਼ਨ ਨੂੰ ਬਣਾਉਣ ਦਾ ਕੰਮ ਅਗਲੇ ਮਹੀਨੇ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਸੈਂਟਰ ਜ਼ੋਨ ਦੇ ਚੀਫ਼ ਇੰਜਨੀਅਰ ਭੁਪਿੰਦਰ ਖੋਸਲਾ, ਜਗਦੇਵ ਸਿੰਘ ਹੰਸ, ਜਗਦੀਪ ਸਿੰਘ ਗਰਚਾ, ਕੌਂਸਲਰ ਨਰੇਸ਼ ਉੱਪਲ, ਸਤੀਸ਼ ਮਲਹੋਤਰਾ, ਸਰਬਜੀਤ ਸਿੰਘ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ ਆਦਿ ਮੌਜੂਦ ਸਨ।