ਨਿੱਜੀ ਪੱਤਰ ਪੇਰਕ
ਲੁਧਿਆਣਾ, 10 ਜੂਨ
ਥਾਣਾ ਡੇਹਲੋਂ ਦੇ ਇਲਾਕਾ ਕੈਂਡ ਪੁਲ ਨੇੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇੱਕ ਵਿਅਕਤੀ ਤੋਂ ਉਸ ਦਾ ਮੋਬਾਈਲ ਖੋਹਣ ਮਗਰੋਂ ਉਸ ਨੂੰ ਨਹਿਰ ਦੇ ਸੂਏ ਵਿੱਚ ਧੱਕਾ ਦੇ ਦਿੱਤਾ। ਵਿਕਾਸ ਨਗਰ ਦੋਰਾਹਾ ਵਾਸੀ ਆਨੰਦ ਕੁਮਾਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਗੁਰਦੁਆਰਾ ਫਲਾਹੀ ਸਾਹਿਬ ਮੱਥਾ ਟੇਕਣ ਗਿਆ ਸੀ। ਉਹ ਪੈਦਲ ਹੀ ਗੁਰਦੁਆਰੇ ਨੇੜੇ ਕੈਂਡ ਪੁਲ ਕੋਲ ਸੈਰ ਕਰ ਰਹੇ ਸਨ। ਪਿੱਛੋਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਊਨ੍ਹਾਂ ਨੂੰ ਰੋਕ ਲਿਆ। ਇੱਕ ਨੌਜਵਾਨ ਨੇ ਬੇਸਬਾਲ ਦਾ ਬੱਲਾ ਉਸ ਦੀ ਲੱਤ ’ਤੇ ਮਾਰਿਆ ਤੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਤੇ ਉਸ ਨੂੰ ਨਹਿਰ ਦੇ ਸੂਏ ਵਿੱਚ ਧੱਕਾ ਦੇ ਕੇ ਫ਼ਰਾਰ ਹੋ ਗਏ। ਉਸ ਨੂੰ ਉਸ ਦੇ ਦੋਸਤ ਨੇ ਸੂਏ ਵਿੱਚੋਂ ਬਾਹਰ ਕੱਢਿਆ।