ਪੱਤਰ ਪ੍ਰੇਰਕ
ਪਾਇਲ, 9 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਲੌਦ ਦੀ ਮੀਟਿੰਗ ਬਲਾਕ ਕਨਵੀਨਰ ਲਖਵਿੰਦਰ ਸਿੰਘ ਉਕਸੀ ਦੀ ਪ੍ਰਧਾਨਗੀ ਹੇਠ ਪਿੰਡ ਜੀਰਖ ਵਿੱਚ ਹੋਈ, ਜਿਸ ਵਿੱਚ ਬਲਾਕ ਦੇ ਪਿੰਡਾਂ ਦੇ ਆਗੂਆਂ ਵਰਕਰਾਂ ਨੇ ਹਿੱਸਾ ਲਿਆ। ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ ਨੇ ਜ਼ਿਲ੍ਹਾ ਅਬਜ਼ਰਵਰ ਦੇ ਤੌਰ ’ਤੇ ਹਾਜ਼ਰੀ ਲਵਾਈ। ਇਸ ਮੀਟਿੰਗ ਵਿੱਚ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਵਿੱਚ ਹੋ ਰਹੀ ਸਾਮਰਾਜ ਵਿਰੋਧੀ ਚੇਤਨਾ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਲਈ ਵਿਚਾਰ ਚਰਚਾ ਕੀਤੀ ਗਈ, ਲੋਕਾਂ ਨੂੰ ਕਾਨਫਰੰਸ ਵਿੱਚ ਸ਼ਾਮਲ ਕਰਵਾਉਣ ਲਈ ਪਿੰਡ-ਪਿੰਡ ਕਿਸਾਨਾਂ-ਮਜ਼ਦੂਰਾਂ, ਨੌਜਵਾਨਾਂ, ਔਰਤਾਂ ਦੀਆਂ ਵੱਡੀਆ ਮੀਟਿੰਗਾਂ ਕਰਵਾਉਣ ਦੀਆਂ ਤਰੀਕਾਂ ਤਹਿ ਕੀਤੀਆਂ ਗਈਆਂ। ਬਲਾਕ ਵਿੱਚੋ ਘੱਟੋ ਘੱਟ ਦੋ ਦਰਜਨ ਬੱਸਾਂ ਦਾ ਕਾਫਲਾ ਬਰਨਾਲਾ ਰੈਲੀ ਲਈ ਰਵਾਨਾ ਹੋਵੇਗਾ। ਪਿੰਡ ਸਿਰਥਲਾ ਦੇ ਲੋਕਾਂ ਵੱਲੋਂ ਸ਼ਰਾਬ ਦਾ ਠੇਕਾ ਚੁਕਾਉਣ ਲਈ ਲੜੀ ਜਾ ਰਹੀ ਲੜਾਈ ਵਿੱਚ ਜਥੇਬੰਦੀ ਵੱਲੋਂ ਡਟ ਕੇ ਸਾਥ ਦੇਣ ਦਾ ਫ਼ੈਸਲਾ ਕੀਤਾ ਗਿਆ। ਸ਼ਹੀਦ-ਏ ਆਜ਼ਮ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਵਿਚਾਰਧਾਰਾ ਨੂੰ ਜ਼ੋਰ ਨਾਲ ਪ੍ਰਚਾਰਨ ਦਾ ਫ਼ੈਸਲਾ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਮਨੋਹਰ ਸਿੰਘ ਮੋਨੀ ਕਲਾਹੜ, ਬਲਵਿੰਦਰ ਸਿੰਘ ਝੱਮਟ, ਬਲਦੇਵ ਸਿੰਘ ਜੀਰਖ, ਨਾਜਰ ਸਿੰਘ ਸਿਆੜ, ਦੇਵਿੰਦਰ ਸਿੰਘ ਸਿਰਥਲਾ, ਰਾਜਪਾਲ ਸਿੰਘ ਦੁਧਾਲ, ਮਨਪ੍ਰੀਤ ਸਿੰਘ ਟਿੰਬਰਵਾਲ, ਮਨਜੀਤ ਸਿੰਘ ਸੀਹਾਂ ਦੋਦ, ਨਾਜਰ ਸਿੰਘ ਰਾਮਗੜ੍ਹ ਸਰਦਾਰਾਂ, ਹਰਪ੍ਰੀਤ ਸਿੰਘ ਲਹਿਲ, ਮਨਮਿੰਦਰ ਸਿੰਘ ਕੂਹਲੀ ਕਲਾਂ,ਸੱਜਣ ਸਿੰਘ ਖੇੜੀ, ਡਾ ਰੁਪਿੰਦਰ ਸਿੰਘ ਜੋਗੀਮਾਜਰਾ, ਜੋਗਾ ਸਿੰਘ ਕਿਸ਼ਨਪੁਰਾ ਅਤੇ ਹੋਰਨਾਂ ਨੇ ਵਿਚਾਰ ਪੇਸ਼ ਕੀਤੇ।