ਸਮਰਾਲਾ: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੋਦੀ ਦੇ ਯੋਗ ਕਰਨ ਨਾਲ ਦੇਸ਼ ਦੀ ਸਿਹਤ ਠੀਕ ਨਹੀਂ ਹੋਣੀ। ਇੱਕ ਪਾਸੇ ਸ੍ਰੀਲੰਕਾ ਅਤੇ ਪਾਕਿਸਤਾਨ ਤੋਂ ਬਾਅਦ ਭਾਰਤ ਦੀ ਆਰਥਿਕ ਸਿਹਤ ਡਾਵਾਂ ਡੋਲ ਹੋ ਗਈ ਹੈ। ਦੇਸ਼ ਵਿੱਚ ਬੇਰੁਜ਼ਗਾਰੀ ਅਤੇ ਲੋਕਾਂ ਵਿੱਚ ਸਰਕਾਰ ਪ੍ਰਤੀ ਬੇਵਿਸ਼ਵਾਸ਼ੀ ਲਗਾਤਾਰ ਵੱਧ ਰਹੀ ਹੈ। ਕੀਮਤਾਂ ਸਰਕਾਰ ਦੇ ਕੰਟਰੋਲ ਵਿੱਚ ਨਹੀਂ। ਮਹਿੰਗਾਈ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ। ਅਗਨੀਵੀਰ ਵਰਗੀਆਂ ਨੀਤੀਆਂ ਨਾਲ ਲੋਕੀ ਸਰਕਾਰ ਤੋਂ ਲਗਾਤਾਰ ਦੂਰ ਹੋ ਰਹੇ ਹਨ। -ਪੱਤਰ ਪ੍ਰੇਰਕ