ਲੁਧਿਆਣਾ: ਥਾਣਾ ਮੇਹਰਬਾਨ ਦੇ ਇਲਾਕੇ ਵਾਲੀਆ ਵਿਹਾਰ ਪੀਰ ਬਾਬੇ ਦੀ ਜਗ੍ਹਾ ਕੋਲ ਐਕਟਿਵਾ ਸਕੂਟਰ ’ਤੇ ਜਾ ਰਹੀਆਂ ਮਾਂ ਅਤੇ ਧੀ ਨੂੰ ਰੋਕ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨੇਹਾ ਦੇਵੀ ਵਾਸੀ ਵਾਲੀਆ ਵਿਹਾਰ ਨੇ ਦੱਸਿਆ ਕਿ ਉਹ ਆਪਣੀ ਲੜਕੀ ਆਂਚਲ ਨਾਲ ਐਕਟਿਵਾ ਸਕੂਟਰ ’ਤੇ ਚੁੰਗੀ ਮੇਹਰਬਾਨ ਤੋਂ ਆਪਣੇ ਘਰ ਆ ਰਹੀ ਸੀ ਕਿ ਪੀਰ ਬਾਬੇ ਦੀ ਜਗ੍ਹਾ ਕੋਲ ਪਿੱਛੋਂ ਦੀ ਭੀਨੂੰ ਅਤੇ ਦੀਸ਼ਾ ਐਕਟਿਵਾ ’ਤੇ ਆਈਆਂ ਅਤੇ ਉਨ੍ਹਾਂ ਨੂੰ ਰੋਕ ਕੇ ਆਂਚਲ ਦਾ ਗੁੱਟ ਫੜ ਕੇ ਗਾਲੀ ਗਲੋਚ ਕੀਤੀ। ਉਨ੍ਹਾਂ ਨੇਹਾ ਦੇਵੀ ਦੇ ਸਿਰ ਉਪਰ ਵੀ ਲੋਹੇ ਦਾ ਦਾਹ ਮਾਰਿਆ ਅਤੇ ਇੱਟਾਂ ਮਾਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ