ਪੱਤਰ ਪ੍ਰੇਰਕ
ਸਮਰਾਲਾ, 28 ਅਕਤੂਬਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਮਰਾਲਾ (ਲੜਕੇ) ਵਿੱਚ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿੱਚ ਜੱਜਮੈਂਟ ਲੈਕਚਰਾਰ ਰਾਜੀਵ ਰਤਨ ਕੈਮਿਸਟਰੀ, ਲੈਕਚਰਾਰ ਇੰਦਰਪ੍ਰੀਤ ਕੌਰ ਫਿਜ਼ਿਕਸ, ਲੈਕਚਰਾਰ ਮਨਿੰਦਰ ਕੌਰ ਬਾਇਓ ਵੱਲੋਂ ਨਿਭਾਈ ਗਈ। ਮਿਡਲ ਵਿਭਾਗ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਦੇ ਨਮਨਵੀਰ ਸਿੰਘ ਨੇ ਪਹਿਲਾ, ਸਰਕਾਰੀ ਕੰਨਿਆ ਸਕੂਲ ਸਮਰਾਲਾ ਦੀ ਨਵਦੀਪ ਕੌਰ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਬਗਲੀ ਕਲਾਂ ਦੀ ਸਿਮਰਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੈਕੰਡਰੀ ਵਿਭਾਗ ਵਿੱਚੋਂ ਸਰਕਾਰੀ ਹਾਈ ਸਕੂਲ ਸਿਹਾਲਾ ਦੀ ਦਿਵਿਆਂਸ਼ੀ ਰਾਣਾ ਨੇ ਪਹਿਲਾ, ਸਰਕਾਰੀ ਹਾਈ ਸਕੂਲ ਕਟਾਣੀ ਕਲਾਂ ਦੇ ਨਿਰਮਲ ਸਿੰਘ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਦੇ ਹਰਮਨਦੀਪ ਸਿੰਘ ਨੇ ਦੂਜਾ ਤੇ ਇਸੇ ਸਕੂਲ ਦੇ ਹਿਮਾਂਸ਼ੂ ਯਾਦਵ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰਸੀਪਲ ਸੁਮਨ ਲਤਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਵਰਿੰਦਰ ਕੁਮਾਰ ਬੀਐੱਮ ਸਾਇੰਸ ਹਾਜ਼ਰ ਸਨ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਨੇੜਲੇ ਪਿੰਡ ਨਸਰਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਲਾਈ ਗਈ। ਪ੍ਰਦਰਸ਼ਨੀ ਦੀ ਜੱਜਮੈਂਟ ਰਚਿਤਾ ਗਰਗ, ਮਨਦੀਪ ਕੌਰ ਤੇ ਗੁਰਪ੍ਰੀਤ ਸਿੰਘ ਮਾਹੀ ਨੇ ਕੀਤੀ। ਛੇਵੀਂ ਤੋਂ ਅੱਠਵੀਂ ਵਰਗ ਵਿੱਚ ਸਰਕਾਰੀ ਮਿਡਲ ਸਕੂਲ ਹਰਿਓ ਮਾਜਰਾ ਨੇ ਪਹਿਲਾ, ਗੁਰਲੀਨ ਕੌਰ ਸਰਕਾਰੀ ਸੈਕੰਡਰੀ ਸਕੂਲ ਰਸੂਲੜਾ ਨੇ ਦੂਜਾ ਅਤੇ ਸੁਖਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਤੇ ਗੌਰਵਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਕੋਹੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਧਰਮਿੰਦਰ ਸ਼ਾਹਿਦ ਨੇ ਜੇਤੂਆਂ ਦੀ ਹੌਸਲਾ ਅਫਜ਼ਾਈ ਕੀਤੀ।