ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 20 ਸਤੰਬਰ
ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਲੇਬਰ ਚੌਕ ਸਤਗੁਰੂ ਨਗਰ ਲੁਹਾਰਾ ਰੋਡ ਵਾਸੀ ਪ੍ਰਵੀਨ ਕੁਮਾਰ ਨੇ ਦੱਸਿਆ ਹੈ ਕਿ ਉਹ ਆਪਣੇ ਸਹੁਰੇ ਰਾਮ ਬਿਲਾਸ ਰਜਕ ਨੂੰ ਉਸ ਦੇ ਪਿੱਛੇ ਰੋਟੀ ਵਾਲਾ ਟਿੱਫਨ ਦੇਣ ਲਈ ਜਾ ਰਿਹਾ ਸੀ ਇਸ ਦੌਰਾਨ ਉਸਦੇ ਸਹੁਰਾ ਨੇ ਜਦੋਂ ਮੇਨ ਜੀਟੀ ਰੋਡ ਵਾਲੀ ਪੁੱਲੀ ਕਰਾਸ ਕੀਤੀ ਤਾਂ ਹਰੀ ਰਾਮ ਵਾਸੀ ਪਿੰਡ ਨੀਚੀ ਮੰਗਲੀ ਨੇ ਆਪਣੀ ਸਕੂਲ ਬੱਸ ਤੇਜ਼ ਰਫ਼ਤਾਰੀ ਤੇ ਲਾ ਪ੍ਰਵਾਹੀ ਨਾਲ ਚਲਾ ਕੇ ਉਨ੍ਹਾਂ ਨੂੰ ਫੇਟ ਮਾਰੀ। ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ਼ ਲਈ ਐਸਪੀਐਸ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਉਸਨੂੰ ਗ੍ਰਿਫ਼ਤਾਰ ਕਰਕੇ ਕੀਤਾ ਗਿਆ ਹੈ।