ਜਗਰਾਉਂ: ਪੰਜਾਬ ’ਚ ਅਨੇਕਾਂ ਥਾਂਵਾਂ ਤੋਂ ਲਾਵਾਰਸ ਹਾਲਤ ’ਚ ਮਿਲਣ ਵਾਲੇ ਨਵਜੰਮੇ ਬੱਚਿਆਂ ਅਤੇ ਹੋਰਨਾਂ ਨਾਬਾਲਗ ਬੱਚਿਆਂ ਦੀ ਸਾਂਭ-ਸੰਭਾਲ ਬਦਲੇ ਕੁਲਦੀਪ ਸਿੰਘ ਮਾਨ ਆਜ਼ਾਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਸਨਮਾਨਿਤ ਹੋਣਗੇ। ਉਨ੍ਹਾਂ ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੀ ਅਗਵਾਈ ਹੇਠ ਬਤੌਰ ਸੈਕਟਰੀ ਕੰਮ ਕਰਦਿਆਂ ਹੁਣ ਤੱਕ ਸੈਂਕੜੇ ਬੱਚਿਆਂ ਨੂੰ ਘਰੇਲੂ ਅਤੇ ਮਾਪਿਆਂ ਵਾਲੇ ਮਾਹੌਲ ’ਚ ਰੱਖ ਕੇ ਉਚਿਤ ਸੰਭਾਲ ਅਤੇ ਕਾਨੂੰਨ ਦੇ ਦਾਇਰੇ ’ਚ ਰਹਿ ਕੇ ਗੋਦ ਭੇਜਣ ਦੀ ਸੇਵਾ ਨਿਭਾਈ ਹੈ। ਉਨ੍ਹਾਂ ਨੂੰ ਆਜ਼ਾਦੀ ਦਿਹਾੜੇ ਸਨਮਾਨਿਤ ਕੀਤਾ ਜਾਏਗਾ। -ਨਿੱਜੀ ਪੱਤਰ ਪ੍ਰੇਰਕ