ਦੇਵਿੰਦਰ ਸਿੰਘ ਜੱਗੀ
ਪਾਇਲ, 15 ਮਾਰਚ
ਪਿੰਡ ਧਮੋਟ ਕਲਾਂ ਵਿੱਚ ਡੇਰਾ ਰਾਮਦਾਸ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਰਾਘੋ ਰਾਮ ਨੂੰ ਸਮਰਪਿਤ ਦੋ ਰੋਜ਼ਾ ਬੈਲ ਗੱਡੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਖੇਡ ਮੇਲੇ ਵਿੱਚ ਖੀਰੇ ਵੱਛਿਆਂ ਦੀ 87 ਜੋੜੀਆਂ ਅਤੇ ਵੱਡੇ ਬਲਦਾਂ ਦੀਆਂ 90 ਜੋੜੀਆਂ ਨੇ ਭਾਗ ਲਿਆ।
ਦੌੜਾਂ ਦਾ ਉਦਘਾਟਨ ਆੜ੍ਹਤੀ ਕੁਲਵਿੰਦਰ ਸਿੰਘ ਗਿੱਲ ਅਤੇ ਠੇਕੇਦਾਰ ਹਰਮਿੰਦਰ ਸਿੰਘ ਛਿੰਦਾ ਨੇ ਕੀਤਾ। ਵੱਡੇ ਬਲਦਾਂ ’ਚੋਂ ਪਾਲ ਸਿੰਘ ਘੁੰਗਰਾਲੀ ਸਿੱਖਾਂ ਦੀ ਠੋਕਰ ਪਹਿਲੇ ‘ਤੇ, ਜੱਸਾ ਸਿੰਘ ਧਮੋਟ ਯੂਐੱਸਏ ਦੂਜੇ ‘ਤੇ, ਮਾ. ਮਹਿੰਦਰ ਸਿੰਘ ਟੋਹਾਣਾ ਤੀਜੇ ‘ਤੇ, ਜੱਗੀ ਆਸੀ ਕਲਾਂ ਚੌਥੇ ‘ਤੇ, ਜੱਸਾ ਧਮੋਟ ਯੂਐੱਸਏ ਪੰਜਵੇਂ ‘ਤੇ, ਤਰਨੀ ਲਾਲਪੁਰ ਛੇਵੇਂ ‘ਤੇ ਅਤੇ ਪ੍ਰਧਾਨ ਕੁਲਦੀਪ ਸਿੰਘ ਗਿੱਲ ਦੀ ਗੱਡੀ ਸੱਤਵੇਂ ਨੰਬਰ ’ਤੇ ਰਹੀ। ਖੀਰੇ ਵੱਛਿਆਂ ’ਚੋਂ ਹਰਪ੍ਰੀਤ ਸਿੰਘ ਜੰਡਾਲੀ ਦੀ ਠੋਕਰ ਪਹਿਲੇ , ਅਜੀਤ ਸਿੰਘ ਘੁਡਾਣੀ ਦੂਜੇ , ਭੋਲਾ ਸਿੰਘ ਕੁੰਭੜਵਾਲ ਤੀਜੇ ‘ਤੇ, ਡੇਰਾ ਬਾਬਾ ਗਾਜ਼ੀਦਾਸ ਲਸਾੜਾ ਚੌਥੇ , ਅਜੀਤ ਸਿੰਘ ਘੁਡਾਣੀ ਪੰਜਵੇਂ , ਮਨਪ੍ਰੀਤ ਮਾਣੂੰਕੇ ਛੇਵੇਂ, ਅਤੇ ਸਹਿਜਪ੍ਰੀਤ ਸਿੰਘ ਬਨਭੋਰਾ ਦੇ ਵੱਛੇ ਸੱਤਵੇਂ ਨੰਬਰ ’ਤੇ ਰਹੇ। ਆੜ੍ਹਤੀਏ ਕੁਲਵਿੰਦਰ ਸਿੰਘ ਗਿੱਲ ਨੇ ਕਮੇਟੀ ਨੂੰ 31 ਹਜ਼ਾਰ ਰੁਪਏ ਅਤੇ ਠੇਕੇਦਾਰ ਹਰਮਿੰਦਰ ਸਿੰਘ ਘੁਡਾਣੀ ਵੱਲੋਂ 5100 ਰੁਪਏ ਦੀ ਮਦਦ ਦਿੱਤੀ। ਇਸ ਖੇਡ ਮੇਲੇ ਵਿੱਚ ਪ੍ਰਧਾਨ ਗੁਰਮੀਤ ਸਿੰਘ ਮੀਤਾ, ਸਾਬਕਾ ਪ੍ਰਧਾਨ ਕੁਲਦੀਪ ਸਿੰਘ, ਸਰਪੰਚ ਪ੍ਰਗਟ ਸਿੰਘ ਗਿੱਲ, ਸੁਰਿੰਦਰ ਸਿੰਘ ਭੋਲੂ ਤੇ ਡਾ. ਕੁਲਵੀਰ ਸਿੰਘ ਵੱਲੋਂ ਵਧੇਰੇ ਸਹਿਯੋਗ ਦਿੱਤਾ ਗਿਆ। ਖੇਡ ਮੇਲੇ ਦੀ ਟਾਈਮ ਕੀਪਰ ਦੀ ਡਿਊਟੀ ਹੈਪੀ ਦੁਆਬਾ ਅਤੇ ਮੰਨੂ ਹੁਸੈਨਪੁਰ ਨੇ ਝੰਡੀ ਸੁੱਟਣ ਦੀਆਂ ਸੇਵਾਵਾਂ ਦਿੱਤੀਆਂ।