ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 30 ਜੂਨ
ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਨੂੰ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਸਮਾਜ ’ਚ ਪ੍ਰਚਲਿੱਤ ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕ ਕਰਨ ਵਾਲੀਆਂ ਗਤੀਵਿਧੀਆਂ ਲਈ ਸਨਮਾਨਿਤ ਕੀਤਾ ਗਿਆ। ਕਾਲਜ ’ਚ ਪ੍ਰੋਗਰਾਮ ਅਫ਼ਸਰਾਂ ਅਧੀਨ ਚੱਲ ਰਹੇ ਐੱਨਐੱਸਐੱਸ ਦੇ ਤਿੰਨ ਯੂਨਿਟਾਂ ਦੇ ਵਾਲੰਟੀਅਰਾਂ ਅਤੇ ਐੱਨਸੀਸੀ ਏਐੱਨਓ ਅਧੀਨ ਕੰਮ ਕਰ ਰਹੇ ਕੈਡਿਟਾਂ ਵੱਲੋਂ ਸਮੇਂ ਸਮੇਂ ਸਿਰ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ’ਚ ਸਵੱਛਤਾ ਮੁਹਿੰਮ, ਪਾਣੀ ਦੀ ਮਹੱਤਤਾ, ਪਲਾਸਟਿਕ ਦੇ ਖਾਤਮੇ, ਫਿੱਟ ਇੰਡੀਆ ਪਲੋਗਿੰਗ ਵਾਕ ਆਦਿ ਸ਼ਾਮਲ ਸਨ। ਇਹ ਸਨਮਾਨ ਪਿੰਡ ਦੇ ਸਰਪੰਚ ਪਰਮਜੀਤ ਸਿੰਘ, ਪ੍ਰਧਾਨ ਜਤਿੰਦਰ ਸਿੰਘ ਸਿੱਧਵਾਂ ਵੱਲੋਂ ਟਰੱਸਟ ਦੇ ਸੈਕਟਰੀ ਹਰਮੇਲ ਸਿੰਘ ਸਿੱਧੂ, ਕਾਲਜ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਹੁੰਦਲ, ਟਰੱਸਟ ਦੇ ਸੁਪਰਡੈਂਟ ਉੱਜਲ ਸਿੰਘ, ਬਲਦੇਵ ਕੌਰ ਮਾਨ ਕਾਲਜ ਸੁਪਰਡੈਂਟ, ਪ੍ਰੋ. ਰੂਪਾ ਕੌਰ ਰਾਏ ਕੋਆਡੀਨੇਟਰ, ਲੈਫਟੀਨੈਂਟ ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਕਰਮਦੀਪ ਕੌਰ ਦਿੱਤਾ ਗਿਆ।