ਖੇਤਰੀ ਪ੍ਰਤੀਨਿਧ
ਲੁਧਿਆਣਾ , 17 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਅਕਾਦਮਿਕ ਵਰ੍ਹੇ ਵਿੱਚ ਦਾਖਲਾ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਹੀ ਵੱਖ-ਵੱਖ ਅਕਾਦਮਿਕ ਪ੍ਰੋਗਰਾਮਾਂ ’ਚ ਦਾਖ਼ਲੇ ਲੈਣ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਰਜਿਸਟਰਾਰ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਦੱਸਿਆ ਕਿ ਕੁੱਲ 1371 ਸੀਟਾਂ ਲਈ 3329 ਉਮੀਦਵਾਰਾਂ ਨੇ ਦਾਖਲਾ ਇਮਤਿਹਾਨਾਂ ਦੇ ਫਾਰਮ ਭਰੇ ਹਨ। ਇਨ੍ਹਾਂ ਵਿੱਚ ਐਗਰੀਕਲਚਰ ਐਪਟੀਟਿਊਡ ਟੈਸਟ (ਏਏਟੀ), ਕੰਬਾਈਡ ਐਂਟਰੈਂਸ ਟੈਸਟ (ਸੀਈਟੀ) ਮਾਸਟਰਜ਼ ਐਟਰੈਂਸ ਟੈਸਟ (ਐੱਮਈਟੀ), ਐੱਮ.ਟੈੱਕ (ਰਿਮੋਟ ਸੈਂਸਿੰਗ ਅਤੇ ਜੀ.ਆਈ.ਐਸ.), ਡਿਪਲੋਮਾ ਇਨ ਹਾਈਬ੍ਰਿਡ ਸੀਡ ਪ੍ਰੋਡਕਸ਼ਨ, ਡਿਪਲੋਮਾ ਇਨ ਐਗਰੀਕਲਚਰ ਬੱਲੋਵਾਲ ਸੌਂਖੜੀ ਐਟਰੈਂਸ ਟੈਸਟ (ਬੀਐੱਸਈਟੀ) ਤੇ ਮਾਸਟਰ ਆਫ ਕੰਪਿਊਟਰ ਐਪਲੀਕੇਸਨ ਲਈ 3,329 ਅਰਜ਼ੀਆਂ ਪ੍ਰਾਪਤ ਹੋਈਆਂ ਹਨ।