ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਅਪਰੈਲ
ਪੀਏਯੂ ਵਿੱਚ ਕਰਵਾਏ ਗਏ ਵਿਰਾਸਤੀ ਮੇਲੇ ਦੇ ਪੱਗ ਬੰਨ੍ਹਣ ਮੁਕਾਬਲੇ ਵਿੱਚੋਂ ਖੇਤੀਬਾੜੀ ਕਾਲਜ ਦੇ ਜਸਪ੍ਰੀਤ ਸਿੰਘ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ ਜਦਕਿ ਪਰਾਂਦਾ ਗੁੰਦਣ ਦਾ ਮੁਕਾਬਲਾ ਮਹਿਕਪ੍ਰੀਤ ਕੌਰ ਨੇ ਜਿੱਤਿਆ। ਵਿਰਾਸਤੀ ਮੇਲੇ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਦੇ ਮਿਲੇ ਨਤੀਜਿਆਂ ਅਨੁਸਾਰ ਪੱਗ ਬੰਨ੍ਹਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਖੇਤੀਬਾੜੀ ਕਾਲਜ ਦੇ ਜਸਪ੍ਰੀਤ ਸਿੰਘ ਨੂੰ, ਦੂਜਾ ਸਥਾਨ ਐਗਰੀਕਲਚਰਲ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੇ ਦਇਆ ਸਿੰਘ ਨੂੰ ਅਤੇ ਤੀਜਾ ਸਥਾਨ ਖੇਤੀਬਾੜੀ ਕਾਲਜ ਦੇ ਕੁਲਜੀਤਪਾਲ ਸਿੰਘ ਨੂੰ ਪ੍ਰਾਪਤ ਹੋਇਆ। ਪਰਾਂਦਾ ਗੁੰਦਣ ਵਿੱਚ ਪਹਿਲਾ ਸਥਾਨ ਖੇਤੀਬਾੜੀ ਕਾਲਜ ਦੀ ਮਹਿਕਪ੍ਰੀਤ ਕੌਰ ਨੂੰ, ਦੂਜਾ ਸਥਾਨ ਬਾਗਬਾਨੀ ਕਾਲਜ ਦੀ ਨਵਪ੍ਰੀਤ ਕੌਰ ਅਤੇ ਤੀਜਾ ਸਥਾਨ ਕਮਿਊਨਟੀ ਸਾਇੰਸ ਕਾਲਜ ਦੀ ਪ੍ਰਭਜੋਤ ਕੌਰ ਨੇ ਹਾਸਲ ਕੀਤਾ । ਪੱਖੀ ਬੁਨਣ ਵਿੱਚ ਕਮਿਊਨਟੀ ਸਾਇੰਸ ਕਾਲਜ ਦੀ ਗੁਰਸਿਮਰਨ ਕੌਰ ਪਹਿਲੇ ਸਥਾਨ ’ਤੇ ਰਹੀ। ਫੁਲਕਾਰੀ ਅਤੇ ਕਢਾਈ ਦੇ ਮੁਕਾਬਲੇ ਵਿੱਚ ਕਮਿਊਨਿਟੀ ਸਾਇੰਸ ਕਾਲਜ ਦੀ ਜਗਜੀਤ ਕੌਰ ਨੂੰ ਪਹਿਲਾ ਸਥਾਨ, ਇੰਦਰਜੋਤ ਕੌਰ ਨੂੰ ਦੂਜਾ ਸਥਾਨ ਜਦਕਿ ਤੀਜਾ ਸਥਾਨ ਜਸਵੀਰ ਕੌਰ ਅਤੇ ਹਿਤਾਸ਼ਾ ਸੈਣੀ ਨੂੰ ਸਾਂਝੇ ਤੌਰ ’ਤੇ ਮਿਲਿਆ। ਕਰੋਸ਼ੀਏ ਦੇ ਮੁਕਾਬਲੇ ਵਿੱਚ ਖੇਤੀਬਾੜੀ ਕਾਲਜ ਦੀ ਅਮਨਜੋਤ ਕੌਰ, ਕਮਿਊਨਟੀ ਸਾਇੰਸ ਕਾਲਜ ਦੀ ਵਤਨਪ੍ਰੀਤ ਕੌਰ ਅਤੇ ਖੇਤੀਬਾੜੀ ਕਾਲਜ ਦੀ ਅਮਨਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਮਹਿੰਦੀ ਲਗਾਉਣ ਮੁਕਾਬਲੇ ਵਿੱਚ ਅਭਿਤੀ ਪਹਿਲੇ, ਕਮਿਊਨਟੀ ਸਾਇੰਸ ਕਾਲਜ ਦੀ ਨਵਦੀਪ ਕੌਰ ਦੂਜੇ ਅਤੇ ਰਾਧਿਕਾ ਮਿੱਤਲ ਤੀਜੇ ਸਥਾਨ ’ਤੇ ਰਹੀ। ਇੰਨੂ ਬਨਾਉਣ ਦੇ ਮੁਕਾਬਲੇ ਵਿੱਚ ਖੇਤੀਬਾੜੀ ਕਾਲਜ ਦੇ ਮਨਿੰਦਰਜੀਤ ਸਿੰਘ ਨੇ ਪਹਿਲਾ, ਇਸੇ ਕਾਲਜ ਦੀ ਹਰਲੀਨ ਕੌਰ ਨੇ ਦੂਜਾ ਅਤੇ ਗਗਨਪ੍ਰੀਤ ਕੌਰ ਅਤੇ ਅਰਮਾਨਦੀਪ ਕੌਰ ਨੇ ਤੀਜ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਛਿੱਕੂ ਬੁਣਨ ਦੇ ਮੁਕਾਬਲੇ ਵਿੱਚ ਖੇਤੀਬਾੜੀ ਕਾਲਜ ਦੀ ਮਹਿਕਪ੍ਰੀਤ ਕੌਰ ਪਹਿਲੇ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਦਮਨਦੀਪ ਕੌਰ ਦੂਜੇ ਸਥਾਨ ’ਤੇ ਰਹੇ।