ਪੱਤਰ ਪ੍ਰੇਰਕ
ਸਮਰਾਲਾ, 9 ਫਰਵਰੀ
ਸਮਰਾਲਾ ਤੋਂ ਕਾਂਗਰਸੀ ਉਮੀਦਵਾਰ ਰੁਪਿੰਦਰ ਸਿੰਘ ਰਾਜਾ ਗਿੱਲ ਵੱਲੋਂ ਪਿੰਡ ਬੌਂਦਲ, ਭੰਗਲਾਂ, ਓਟਾਲਾ, ਢਿੱਲਵਾਂ, ਗਗੜਾ, ਘਰਖਣਾ, ਸੰਗਤਪੁਰਾ, ਸਰਵਰ ਪੁਰ, ਬਘੌਰ ਅਤੇ ਮਾਣਕੀ ਵਿੱਚ ਚੋਣ ਮੁਹਿੰਮ ਨੇਪਰੇ ਚਾੜ੍ਹੀ। ਇਸ ਮੌਕੇ ਬਲਾਕ ਪ੍ਰਧਾਨ ਅਜਮੇਰ ਸਿੰਘ ਪੂਰਬਾ, ਜ਼ਿਲ੍ਹਾ ਪਰਿਸ਼ਦ ਮੈਂਬਰ ਜਤਿੰਦਰ ਸਿੰਘ ਜੋਗਾ ਬਲਾਲਾ ਅਤੇ ਬੁਲਾਰਾ ਜਸਪ੍ਰੀਤ ਸਿੰਘ ਕਲਾਲ ਮਾਜਰਾ ਮੌਜੂਦ ਸਨ। ਇਸ ਮੌਕੇ ਰਾਜਾ ਗਿੱਲ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਾਬਕਾ ਮੰਤਰੀ ਸਵਰਗੀ ਕਰਮ ਸਿੰਘ ਗਿੱਲ ਵੱਲੋਂ ਕੀਤੀ ਹਲਕੇ ਦੀ ਸੇਵਾ ਕਾਰਨ ਹੀ ਉਨ੍ਹਾਂ ਨੂੰ ਕਾਂਗਰਸ ਨੇ ਟਿਕਟ ਦੇ ਕੇ ਮੁੜ ਤੋਂ ਇਤਿਹਾਸ ਰਚਣ ਦੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲਦਾ ਪਿਆਰ ਹੀ ਜਿੱਤ ਦੀ ਨਿਸ਼ਾਨੀ ਹੈ। ਡਾ. ਗੁਰਮੁੱਖ ਚਾਹਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਲੋਕਾਂ ਦੇ ਅਥਾਹ ਪਿਆਰ ਸਦਕਾ ਸਮਰਾਲੇ ਦੀ ਜਿੱਤ ਵੱਡੇ ਫ਼ਰਕ ਨਾਲ ਹੋਵੇਗੀ।