ਮਾਛੀਵਾੜਾ: ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਵਲੋਂ ਅੱਜ ਗੋਲਕ ਤੋਂ ਗਰੀਬ ਤੱਕ ਐੱਨ.ਆਰ.ਆਈ. ਕਲੱਬ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਇਲਾਕੇ ਵਿਚ 1100 ਬੂਟੇ ਵੰਡੇ ਗਏ। ਸਥਾਨਕ ਚਰਨ ਕੰਵਲ ਚੌਕ ਵਿੱਚ ਕਲੱਬ ਮੈਂਬਰਾਂ ਵਲੋਂ ਬੂਟਿਆਂ ਦਾ ਲੰਗਰ ਲਗਾਇਆ ਗਿਆ ਅਤੇ ਇਸ ਨੂੰ ਵੰਡਣ ਦੀ ਸ਼ੁਰੂਆਤ ਕਰਨਵੀਰ ਸਿੰਘ ਢਿੱਲੋਂ ਨੇ ਅਦਾ ਕੀਤੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ, ਰਣਧੀਰ ਸਿੰਘ ਪਨੇਸਰ, ਸਿਮਰਨ ਢਿੱਲੋਂ, ਗੁਰਮੀਤ ਸਿੰਘ ਕਾਹਲੋਂ, ਪਰਮਿੰਦਰ ਸਿੰਘ ਨੋਨਾ ਤੇ ਸੂਰਜ ਕੁਮਾਰ ਸਨ। -ਪੱਤਰ ਪ੍ਰੇਰਕ