ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਗਸਤ
ਭਾਰਤ ਸਰਕਾਰ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਨੂੰ ਘਰ ਘਰ ਪਹੁੰਚਾਉਣ ਦੇ ਮੰਤਵ ਨਾਲ ਲਗਾਤਾਰ ਆਨਲਾਈਨ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾ ਰਹੀ ਹੈ। ਇਨ੍ਹਾਂ ਸਮਾਗਮਾਂ ’ਚ ਜਿਥੇ ਕਵੀ ਦਰਬਾਰ ਹੋ ਰਹੇ ਹਨ, ਉਥੇ ਗੋਸ਼ਟੀਆਂ/ਕਾਨਫਰੰਸਾਂ ਵੀ ਕਰਵਾਈਆਂ ਜਾ ਰਹੀਆਂ ਹਨ। ਇਹ ਵਿਚਾਰ ਹਰਭਜਨ ਸਿੰਘ ਦਿਓਲ ਮੈਂਬਰ ਸਬੰਧਿਤ ਕਮੇਟੀ ਕਵੀ ਦਰਬਾਰ ਭਾਰਤ ਸਰਕਾਰ ਨੇ ਸਾਂਝੇ ਕੀਤੇ। ਬੀਤੇ ਦਿਨ ਆਨਲਾਈਨ ਸਮਾਗਮਾਂ ਦੇ ਤਹਿਤ 11ਵਾਂ ਆਨਲਾਈਨ ਕਵੀ ਦਰਬਾਰ ਹੋਇਆ। ਲੁਧਿਆਣਾ ਤੋਂ ਡਾ. ਗੁਰਚਰਨ ਕੋਚਰ ਨੇ ਆਨਲਾਈਨ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਤੇ ਆਪਣੀ ਰਚਨਾ ਦੇ ਨਾਲ ਆਵਾਮ ਨੂੰ ਗੁਰੂ ਉਸਤਤ ਨਾਲ ਜੋੜਿਆ।