ਖੇਤਰੀ ਪ੍ਰਤੀਨਿਧ
ਲੁਧਿਆਣਾ, 18 ਨਵੰਬਰ
ਪੀਏਯੂ ਵਿੱਚ ਖੇਤੀ ਬਾਇਓਤਕਨਾਲੋਜੀ ਵਿਸ਼ੇ ਵਿੱਚ ਪੀਐੱਚ ਡੀ ਦੀ ਖੋਜਾਰਥੀ ਰਮਨਦੀਪ ਕੌਰ ਨੂੰ ਵੱਕਾਰੀ ਪ੍ਰਧਾਨ ਮੰਤਰੀ ਫੈਲੋਸ਼ਿਪ ਪ੍ਰਾਪਤ ਹੋਈ ਹੈ । ਇਹ ਫੈਲੋਸ਼ਿਪ ਉਸ ਨੂੰ ਪੋਸਟ ਡਾਕਟਰਲ ਖੋਜ ਕਾਰਜ ਲਈ ਵਿਗਿਆਨ ਅਤੇ ਇੰਜਨੀਅਰਿੰਗ ਖੋਜ ਬੋਰਡ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ ਭਾਰਤ ਸਰਕਾਰ ਵੱਲੋਂ ਦਿੱਤੀ ਜਾਵੇਗੀ. ਰਮਨਦੀਪ ਕੌਰ ਮੱਕੀ ਦੇ ਗੜੂੰਏ ਦੀ ਪਛਾਣ ਅਤੇ ਪੈਮਾਇਸ਼ ਦੀ ਖੋਜ ਕਰ ਰਹੀ ਹੈ । ਇਸ ਫੈਲੋਸ਼ਿਪ ਰਾਹੀਂ ਰਮਨਦੀਪ ਇਸ ਖੇਤਰ ਵਿੱਚ ਆਪਣੀ ਖੋਜ ਨੂੰ ਹੋਰ ਅੱਗੇ ਵਧਾ ਸਕੇਗੀ ਅਤੇ ਮੱਕੀ ਦੇ ਗੜੂੰਏ ਦੀ ਕੁਦਰਤੀ ਰੋਕਥਾਮ ਸਬੰਧੀ ਨਿੱਘਰ ਕਾਰਜ ਕਰਨ ਵਿੱਚ ਸਫਲ ਹੋਵੇਗੀ। ਪੀਐੱਚ ਡੀ ਦੀ ਖੋਜ ਵਿੱਚ ਉਨ੍ਹਾਂ ਦੇ ਨਿਗਰਾਨ ਬਾਇਓਤਕਨਾਲੋਜੀ ਦੇ ਸਹਾਇਕ ਪ੍ਰੋਫੈਸਰ ਡਾ. ਪ੍ਰੀਤੀ ਸ਼ਰਮਾ ਹਨ। ਪੀਏਯੂ ਦੇ ਵਾਈਸ ਚਾਂਸਲਰ ਡੀਕੇ ਤਿਵਾੜੀ, ਡੀਨ ਪੋਸਟ ਗ੍ਰੈਜੂਏਟ ਸਟੱਡੀ ਡਾ. ਜਸਕਰਨ ਸਿੰਘ ਮਾਹਲ, ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਰਮਨਦੀਪ ਕੌਰ ਅਤੇ ਉਨ੍ਹਾਂ ਦੇ ਨਿਗਰਾਨ ਡਾ. ਪ੍ਰੀਤੀ ਸ਼ਰਮਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।