ਸਮਰਾਲਾ: ਪਿੰਡ ਊਰਨਾ ਵਿੱਚ ਦਿ ਵੇਰਕਾ ਡੇਅਰੀ ਸਹਿਕਾਰੀ ਸਭਾ ਨੇ ਅੱਜ ਪਿੰਡ ਦੇ ਗੁਰਦੁਆਰੇ ਵਿੱਚ ਸਾਲਾਨਾ ਮੁਨਾਫਾ ਵੰਡ ਸਮਾਗਮ ਕਰਵਾਇਆ। ਸਮਾਗਮ ਵਿੱਚ ਪ੍ਰਧਾਨ ਦਲਜੀਤ ਸਿੰਘ ਕੁਲਾਰ ਤੇ ਸਕੱਤਰ ਸੰਦੀਪ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪ੍ਰਧਾਨ ਨੇ ਦੱਸਿਆ ਕਿ ਇਸ ਵਾਰ 2016 ਤੋਂ 2022 ਤੱਕ ਦਾ ਸ਼ੁੱਧ ਮੁਨਾਫਾ 1,57,00 ਰੁਪਏ ਦਾ ਬੋਨਸ ਪ੍ਰਾਪਤ ਕਰਤਾ ਲਾਭ ਪਾਤਰੀਆਂ ਵਿਚਕਾਰ ਵੰਡਿਆ ਗਿਆ। ਸਭਾ ਦੀ ਸਾਲਾਨਾ ਪ੍ਰਗਤੀ ਰਿਪੋਰਟ ਗੁਰਪ੍ਰੀਤ ਸਿੰਘ ਕੁਲਾਰ ਨੇ ਪੜ੍ਹੀ। ਸੰਦੀਪ ਸਿੰਘ ਨੇ ਕਿਹਾ ਕਿ ਦੁੱਧ ਦਾ ਕਿੱਤਾ ਬਹੁਤ ਲਾਹੇਵੰਦਾ ਕਿੱਤਾ ਹੈ, ਪਰ ਸਿਰਫ਼ ਦੁੱਧ ’ਤੇ ਹੀ ਨਿਰਭਰ ਨਾ ਰਹਿ ਕੇ ਸਾਨੂੰ ਸਹਾਇਕ ਧੰਦੇ ਵੀ ਅਪਣਾਉਣੇ ਚਾਹੀਦੇ ਹਨ ਤੇ ਇਸ ਸਬੰਧੀ ਵੇਰਕਾ ਡੇਅਰੀ ਲੁਧਿਆਣਾ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਮੁਨਾਫਾ ਪ੍ਰਾਪਤ ਕਰਨ ਵਾਲਿਆਂ ਨੂੰ ਤੋਹਫ਼ੇ ਵੀ ਦਿੱਤੇ ਗਏ। ਵੱਧ ਮੁਨਾਫਾ ਪ੍ਰਾਪਤ ਕਰਨ ਵਾਲਿਆਂ ਵਿੱਚ ਗੁਰਪ੍ਰੀਤ ਸਿੰਘ ਕੁਲਾਰ, ਗੁਰਦੇਵ ਸਿੰਘ ਗਿੱਲ, ਦਲਜੀਤ ਸਿੰਘ ਕੁਲਾਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹੇ। -ਪੱਤਰ ਪ੍ਰੇਰਕ