ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਸਤੰਬਰ
ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਗੁਦਾਮਾਂ ਵਿੱਚੋਂ ਉੱਡਦੀ ਸੁਸਰੀ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਅੱਜ ਇੱਥੇ ਰੋਸ ਮੁਜ਼ਾਹਰਾ ਕਰ ਕੇ ਗੁਦਾਮਾਂ ਦਾ ਕੰਮ ਰੁਕਵਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਭਾਂਦਲਾ ਊੱਚਾ, ਭਾਂਦਲਾ ਨੀਚਾ, ਬਾਜ਼ੀਗਰ ਬਸਤੀ ਤੇ ਬੂਥਗੜ੍ਹ ਦੇ ਲੋਕਾਂ ਨੇ ਗੁਦਾਮ ਅੱਗੇ ਟਰੈਕਟਰ-ਟਰਾਲੀਆਂ ਲਗਾ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਗੁਦਾਮ ਅੰਦਰ ਚੱਲਦਾ ਸਪੈਸ਼ਲ ਕੰਮ ਰੁਕਵਾਇਆ। ਇਸ ਮੌਕੇ ਪਿੰਡ ਭਾਂਦਲਾ ਦੇ ਸਰਪੰਚ ਲਾਲ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਮਾਂਗਟ ਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਵੇਅਰਹਾਊਸ ’ਚੋਂ ਉੱਡਦੀ ਸੁਸਰੀ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਪਹਿਲਾਂ ਵੀ ਇਸ ਸਬੰਧੀ ਸ਼ਿਕਾਇਤ ਐੱਸਡੀਐੱਮ ਖੰਨਾ ਨੂੰ ਕੀਤੀ ਸੀ, ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਐੱਸਡੀਐੱਮ ਖ਼ੁਦ ਉਨ੍ਹਾਂ ਕੋਲ ਆ ਕੇ ਗੱਲ ਨਹੀਂ ਕਰਦੇ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਐੱਸਡੀਐੱਮ ਵੱਲੋਂ ਭੇਜੇ ਗਏ ਏਐੱਸਐੱਫਓ ਮਨੀਸ਼ ਪਜਨੀ ਨੇ ਧਰਨਾਕਾਰੀਆਂ ਨੂੰ ਇਸ ਸਮੱਸਿਆ ਦਾ ਹੱਲ ਦੋ ਦਿਨਾਂ ਵਿੱਚ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਊਨ੍ਹਾਂ ਦੇ ਨਾਲ ਐੱਫਸੀਆਈ ਮੈਨੇਜਰ ਗੋਪਾਲ ਕ੍ਰਿਸ਼ਨ ਜੋਸ਼ੀ ਵੀ ਹਾਜ਼ਰ ਸਨ। ਊਕਤ ਤੋਂ ਇਲਾਵਾ ਮਨੀਸ਼ ਕੁਮਾਰ, ਅਵਤਾਰ ਸਿੰਘ, ਸਿਤਾਰ ਮੁਹੰਮਦ, ਰਾਏ ਚੰਦ ਭਾਂਬਰੀ, ਗੁਰਚਰਨ ਸਿੰਘ, ਹਰਚੰਦ ਸਿੰਘ, ਨੱਥਾ ਸਿੰਘ, ਭਜਨ ਸਿੰਘ, ਸੰਦੀਪ ਸਿੰਘ ਗਰੇਵਾਲ, ਬਲਵਿੰਦਰ ਸਿੰਘ, ਕੁਲਵੰਤ ਸਿੰਘ, ਬਲਵੀਰ ਸਿੰਘ, ਸ਼ਰਨਦੀਪ ਸਿੰਘ, ਮਹਿੰਦਰ ਸਿੰਘ, ਅਮਰਦੀਪ ਸਿੰਘ, ਜਗਤਾਰ ਸਿੰਘ, ਗੋਪਾ ਸਿੰਘ, ਸ਼ੇਰ ਸਿੰਘ, ਗੁਰਦੀਪ ਸਿੰਘ ਤੇ ਅਵਤਾਰ ਸਿੰਘ ਵੀ ਆਦਿ ਹਾਜ਼ਰ ਸਨ।