ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 27 ਮਈ
ਪੰਚਾਇਤਾਂ ਨੂੰ ਕੋਵਿਡ ਕਿੱਟਾਂ ਵੰਡਣ ਤੋਂ ਬਾਅਦ ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ ਅੱਜ ਆਕਸੀਜਨ ਕੰਸਨਟਰੇਟਰ ਦਾ ਪ੍ਰਬੰਧ ਕੀਤਾ ਗਿਆ। ਪ੍ਰਧਾਨ ਗੁਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਈ ਵੀ ਲੋੜਵੰਦ ਵਿਅਕਤੀ ਡਾਕਟਰ ਦੀ ਸਲਾਹ ਤੇ ਇਜਾਜ਼ਤ ਨਾਲ ਸੁਸਾਇਟੀ ਦੇ ਦਫ਼ਤਰ ਤੋਂ ਇਹ ਆਕਸੀਜਨ ਕੰਸਨਟਰੇਟਰ ਮੁਫ਼ਤ ਲਿਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਕ ਮਸ਼ੀਨ ਗੁਰਮੇਲ ਸਿੰਘ ਢਿੱਲੋਂ ਨੇ ਦਾਨ ਕੀਤੀ ਹੈ। ਅੱਜ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਕੀਤੀ। ਇਸ ਸਮੇਂ ਸਮਾਜ ਸੇਵੀ ਰਾਜਿੰਦਰ ਜੈਨ, ਡਾ. ਨਰਿੰਦਰ ਸਿੰਘ, ਪ੍ਰਧਾਨ ਬਿੰਦਰ ਮਨੀਲਾ, ਆੜ੍ਹਤੀ ਆਗੂ ਰਾਜ ਕੁਮਾਰ ਭੱਲਾ, ਸ਼ਿਵ ਗੋਇਲ, ਪਵਨ ਵਰਮਾ, ਕੈਪਟਨ ਨਰੇਸ਼ ਵਰਮਾ ਆਦਿ ਮੌਜੂਦ ਸਨ।