ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜੁਲਾਈ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੱਡੀ ਕਾਰਵਾਈ ਕਰਦਿਆਂ ਦੋ ਫੈਕਟਰੀਆਂ ਨੂੰ ਸੀਲ ਕਰ ਦਿੱਤਾ ਹੈ। ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਦੱਸਿਆ ਕਿ ਪੀਪੀਸੀਬੀ ਨੂੰ ਕੁੱਝ ਉਦਯੋਗਾਂ ਵੱਲੋਂ ਸਹਿਮਤੀ ਨਾਲ ਸਲਫੁਰਿਕ ਐਸਿਡ ਵਰਤਨ ਦੇ ਬਜਾਏ ਪਿਕਲਿੰਗ ਪ੍ਰੋਸੈਸ ਲਈ ਐੱਚਸੀਆਈ ਐਸਿਡ ਦੀ ਵਰਤੋਂ ਬਾਰੇ ਸ਼ਿਕਾਇਤ ਮਿਲੀ ਸੀ। ਇਸ ਲਈ ਬੋਰਡ ਨੇ ਆਪਣੇ ਅਧਿਕਾਰੀਆਂ ਦੁਆਰਾ ਵੱਖ-ਵੱਖ ਐਸਿਡ ਪਿਕਲਿੰਗ ਯੂਨਿਟਾਂ ਦੀ ਜਾਂਚ ਕੀਤੀ। ਬੋਰਡ ਵੱਲੋਂ ਕਾਰਨ ਦੱਸੋ ਨੋਟਿਸ ਅਤੇ ਨਿੱਜੀ ਸੁਣਵਾਈ ਦਾ ਸਮਾਂ ਦਿੱਤਾ ਗਿਆ ਅਤੇ ਉਲੰਘਣਾ ਕਰਨ ਵਾਲੀਆਂ ਇਕਾਈਆਂ ਖ਼ਿਲਾਫ਼ ਕਾਰਵਾਈ ਵੀ ਕੀਤੀ ਗਈ।
ਅਨੁਰਾਗ ਵਰਮਾ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ 2 ਯੂਨਿਟ, ਜਿਸ ਵਿੱਚ ਰਵਿੰਦਰ ਐਲੋਏ ਇੰਡਸਟਰੀਜ਼, ਗਲੀ ਨੰਬਰ 3, ਜਸਪਾਲ ਬਾਂਗੜ ਰੋਡ, ਇੰਡਸਟ੍ਰੀਅਲ ਏਰੀਆ-ਸੀ, ਲੁਧਿਆਣਾ ਅਤੇ ਸੋਂਡ ਇੰਪੈਕਸ, ਈ-92, ਫੇਜ਼-4, ਫੋਕਲ ਪੁਆਇੰਟ, ਲੁਧਿਆਣਾ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਉਲੰਘਣਾ ਕਰਨ ਵਾਲੇ 8 ਯੂਨਿਟਾਂ ਨੂੰ ਵਾਤਾਵਰਨ ਮੁਆਵਜ਼ਾ ਵਜੋਂ 12 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਗਣਪਤੀ ਫਾਸਟਰਜ਼ ਪ੍ਰਾਈਵੇਟ ਲਿਮਟਿਡ ਲਿਮਟਿਡ, ਸਥਾਨ-2, ਇੰਡਸਟ੍ਰੀਅਲ ਏਰੀਆ-ਸੀ, ਲੁਧਿਆਣਾ, ਅਸ਼ੋਕਾ ਇੰਡਸਟਰੀਅਲ ਫਾਸਟਰਨਰਜ਼, ਈ-108, ਫੇਜ਼-4, ਫੋਕਲ ਪੁਆਇੰਟ, ਬਾਂਸਲ ਇੰਡਸਟਰੀਜ਼, ਸੀ-27, ਫੇਜ਼ -2, ਫੋਕਲ ਪੁਆਇੰਟ, ਅਸ਼ੋਕਾ ਇੰਡਸਟਰੀਅਲ ਫਾਸਟਰਨਜ਼, ਈ -116, ਫੇਜ਼ -4, ਫੋਕਲ ਪੁਆਇੰਟ, ਅਮਰਜੀਤ ਸਟੀਲ, 1699, ਗਲੀ ਨੰਬਰ 12, ਦਸਮੇਸ਼ ਨਗਰ, ਲੁਧਿਆਣਾ, ਮੈਸਰਜ਼ ਵਿਸ਼ਨੂੰ ਵਾਇਰਜ਼, ਈ-580, ਫੇਜ਼-7, ਫੋਕਲ ਪੁਆਇੰਟ, ਲੁਧਿਆਣਾ, ਮੈਸਰਜ਼ ਅਸ਼ੀਸ਼ ਇੰਟਰਨੈਸ਼ਨਲ, ਈ-409, ਫੋਕਲ ਪੁਆਇੰਟ, ਫੇਜ਼-6, ਲੁਧਿਆਣਾ ਅਤੇ ਮੈਸਰਜ਼ ਅਭੈ ਸਟੀਲਜ਼ ਪ੍ਰਾਈਵੇਟ ਲਿਮਟਿਡ ਐਚ.ਬੀ-19, ਫੇਜ਼-6, ਫੋਕਲ ਪੁਆਇੰਟ, ਲੁਧਿਆਣਾ (ਹਰੇਕ ਉਲੰਘਣਾ ਕਰਨ ਵਾਲੀ ਇਕਾਈ ਨੂੰ 1.5 ਲੱਖ ਰੁਪਏ) ਸ਼ਾਮਲ ਹਨ।
ਅਨੁਰਾਗ ਵਰਮਾ ਨੇ ਦੱਸਿਆ ਕਿ ਨਿਰੀਖਣ ਦੌਰਾਨ ਇਨ੍ਹਾਂ ਇਕਾਈਆਂ ਵਿੱਚ ਕਈ ਬੇਨਿਯਮੀਆਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਵੱਲਭ ਸਟੀਲਜ਼ ਲਿਮਟਿਡ, ਪਿੰਡ-ਨੰਦਪੁਰ, ਜੀਟੀ ਰੋਡ, ਲੁਧਿਆਣਾ ਦੇ ਨਾਮ ਹੇਠ ਚੱਲ ਰਹੀ ਇੱਕ ਦਰਮਿਆਨੇ ਪੈਮਾਨੇ ਦੀ ਇਕਾਈ, ਬੋਰਡ ਦੀ ਮਨਜ਼ੂਰੀ ਤੋਂ ਬਿਨਾਂ ਇਕਾਈ ਦਾ ਸੰਚਾਲਨ ਕਰ ਰਹੀ ਸੀ।
ਉਨ੍ਹਾਂ ਦੱਸਿਆ ਕਿ ਮਾਮੂਲੀ ਉਲੰਘਣਾ ਦੇ ਮਾਮਲੇ ਵਿੱਚ ਬੋਰਡ ਅਧਿਕਾਰੀਆਂ ਨੂੰ ਯੂਨਿਟਾਂ ਦਾ ਦੁਬਾਰਾ ਦੌਰਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਸਾਰੇ ਉਦਯੋਗਾਂ ਨੂੰ ਪ੍ਰਦੂਸ਼ਣ ਕੰਟਰੋਲ ਕਾਨੂੰਨਾਂ ਦੀ ਪਾਲਣਾ ਕਰਨ ਦੀ ਤਾਕੀਦ ਕੀਤੀ ਤਾਂ ਜੋ ਲੋਕ ਇੱਕ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਵਿੱਚ ਰਹਿ ਸਕਣ।