ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਜੂਨ
ਪੰਜਾਬ ਸਰਕਾਰ ਵੱਲੋਂ ਜਾਰੀ ਛੇਵੇਂ ਤਨਖਾਹ ਕਮਿਸ਼ਨ ਰਿਪੋਰਟ ਲੱਖਾਂ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਨਾਲ ਸ਼ਰੇਆਮ ਧੋਖਾ ਹੈ। ਇਸ ਸਬੰਧੀ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਨੇ ਕਿਹਾ ਕਿ ਸਰਕਾਰ ਨੇ ਜੋ ਫਾਰਮੂਲਾ ਪੇਸ਼ ਕੀਤਾ ਹੈ, ਉਸ ਅਨੁਸਾਰ ਕਰਮਚਾਰੀਆਂ ਦੀ ਤਨਖਾਹ ਵੱਧਣ ਦੀ ਥਾਂ ਘੱਟ ਰਹੀ ਹੈ। ਬਾਦਲ ਸਰਕਾਰ ਨੇ 2011 ਵਿਚ 5ਵੇਂ ਤਨਖਾਹ ਕਮਿਸ਼ਨ ਦੀਆਂ 24 ਵਰਗਾਂ ਦੀ ਤਨਖਾਹ ਵਿਚ ਮੌਜੂਦ ਤਰੁੱਟੀਆਂ ਵਿਚ ਸੋਧ ਕਰਕੇ ਤਨਖਾਹ ਗ੍ਰੇਡ ਵਧਾ ਕੇ ਦਿੱਤੇ ਸਨ ਅਤੇ ਹੁਣ ਸਰਕਾਰ ਉਸ ਸਮੇਂ ਦੇ ਵਾਧੇ ਨੂੰ ਗਿਣਕੇ 2.25 ਨਾਲ ਗੁਣਾ ਕਰਨ ਨੂੰ ਕਹਿ ਰਹੀ ਹੈ, ਜਿਸ ਨਾਲ ਤਨਖਾਹ ਵੱਧਣ ਦੀ ਥਾਂ ਘੱਟੇਗੀ ਅਤੇ ਸਰਕਾਰ ਨੇ ਕਮਿਸ਼ਨ ਵੱਲੋਂ ਸਿਫ਼ਾਰਸ਼ ਕੀਤਾ ਮੈਡੀਕਲ ਤੇ ਮੋਬਾਈਲ ਭੱਤਾ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ।