ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 23 ਮਈ
ਪਿੰਡ ਬਿਰਕ ਤੋਂ ਪਿੰਡ ਸਵੱਦੀ ਕਲਾਂ ਨੂੰ ਜਾਣ ਵਾਲੀ ਸੜਕ ਦੀ ਸਫ਼ਾਈ ਤੋਂ ਬਿਨਾਂ ਹੀ ਪ੍ਰੀਮਿਕਸ ਪਾਉਣ ’ਤੇ ਲੋਕ ਨਾਰਾਜ਼ ਹਨ। ਪਿੰਡਾਂ ਦੇ ਲੋਕਾਂ ਨੇ ਅਣਗਹਿਲੀ ਕਰਨ ਵਾਲੇ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਪਿੰਡਾਂ ਬਿਰਕ ਦੇ ਸਤਪਾਲ ਵਿਰਕ, ਮਹਿੰਦਰ ਸਿੰਘ ਫੌਜੀ, ਗੋਗੀ ਚੱਕੀ ਵਾਲਾ, ਬਿੰਦਰ ਫੌਜੀ, ਗੁਰਪ੍ਰੀਤ ਉੱਭੀ ਅਤੇ ਕਬੱਡੀ ਖਿਡਾਰੀ ਚੈਨ ਵਿਰਕ ਨੇ ਠੇਕੇਦਾਰ, ਪੰਚਾਇਤ, ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਭੜਾਸ ਕੱਢਦਿਆਂ ਆਖਿਆ ਕਿ ਲੋਕਾਂ ਨੇ ਬਦਲ ਲਿਆਂਦਾ ਸੀ ਪਰ ਨਵੀਂ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਠੇਕੇਦਾਰਾਂ ਅਤੇ ਸਰਕਾਰੀ ਅਦਾਰਿਆਂ ਦੇ ਕੰਮ-ਕਾਰ ਕਰਨ ਦੇ ਤਰੀਕੇ ਨਹੀਂ ਬਦਲੇ। ਉਨ੍ਹਾਂ ਮੰਗ ਕੀਤੀ ਕਿ ਸੜਕ ਸਹੀ ਮਾਪਦੰਡਾਂ ਦੇ ਆਧਾਰ ’ਤੇ ਬਣਾਈ ਜਾਵੇ। ਉਨ੍ਹਾਂ ਆਖਿਆ ਕਿ ਠੇਕੇਦਾਰਾਂ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਸਮਾਂ-ਸੀਮਾ ਤੈਅ ਹੋਣਾ ਚਾਹੀਦੀ ਹੈ। ਇਸ ਸਬੰਧੀੋਂ ਠੇਕੇਦਾਰ ਨਾਲ ਗੱਲ ਨਹੀਂ ਹੋ ਸਕੀ, ਉਸ ਦੇ ਸੁਪਰਵਾਈਜ਼ਰ ਨੇ ਕੰਮ ਤਸੱਲੀਬਖਸ਼ ਕਰਨ ਦਾ ਦਾਅਵਾ ਕੀਤਾ।