ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 19 ਅਗਸਤ
ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਰਦ (ਲੁਧਿਆਣਾ) ਦੇ ਅਦਾਰੇ ਐੱਸਜੀਬੀ ਬਾਲਘਰ ਦੀਆਂ ਬਾਲੜੀਆਂ ਅਤੇ ਐੱਸਜੀਬੀ ਰੱਬੀ ਰੂਹਾਂ ਦਾ ਘਰ ਧਾਮ ਤਲਵੰਡੀ ਖੁਰਦ ਦੀਆਂ ਬੀਬੀਆਂ ਨੇ ਰੱਖੜੀ ਦਾ ਤਿਉਹਾਰ ਮਨਾਇਆ। ਉਨ੍ਹਾਂ ਧਾਰਮਿਕ ਤੇ ਸਮਾਜ ਸੇਵੀ ਸ਼ਖ਼ਸੀਅਤ ਸਵਾਮੀ ਸ਼ੰਕਰਾਨੰਦ ਵਾਲਿਆਂ ਦੇ ਰੱਖੜੀ ਬੰਨ੍ਹ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਰੱਖੜੀ ਬੰਨ੍ਹਣ ਦੀ ਰਸਮ ਦੌਰਾਨ ਬਾਲ ਘਰ ਤੋਂ ਮਨਪ੍ਰੀਤ ਕੌਰ, ਕੌਂਸਲਰ ਰਵਿੰਦਰ ਕੌਰ, ਬਾਲ ਭਲਾਈ ਕਮੇਟੀ ਮੈਂਬਰ ਡਾ. ਮਹਿਕ ਬਾਂਸਲ, ਡਾ. ਜੈਸਿਕਾ ਲੁਧਿਆਣਾ, ਏਕਮਦੀਪ ਕੌਰ ਗਰੇਵਾਲ ਅਡਾਪਸ਼ਨ ਕੋਆਰਡੀਨੇਟਰ, ਐੱਸਜੀਬੀ ਬਾਲ ਘਰ ਫਾਊਂਡੇਸ਼ਨ ਪ੍ਰਧਾਨ ਬੀਬੀ ਜਸਬੀਰ ਕੌਰ ਨਾਲ ਹੋਰ ਬੱਚੀਆਂ ਹਾਜ਼ਰ ਸਨ। ਵਿਗਿਆਨਿਕ ਸਾਧਨਾਂ ਕਾਰਨ ਤੇਜ਼ ਹੋਈ ਜ਼ਿੰਦਗੀ ਦੀ ਰਫ਼ਤਾਰ ਦਰਮਿਆਨ ਮੌਜੂਦਾ ਸਮੇਂ ਖ਼ੂਨ ਦੇ ਰਿਸ਼ਤਿਆਂ ’ਚ ਆ ਰਹੀਆਂ ਤਰੇੜਾਂ ਤੋਂ ਚਿੰਤਤ ਸਵਾਮੀ ਸ਼ੰਕਰਾਨੰਦ ਵਾਲਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਦੀਆਂ ਤੋਂ ਭੈਣ ਵਲੋਂ ਭਰਾ ਦੇ ਗੁੱਟ ’ਤੇ ਧਾਗਾ ਬੰਨ੍ਹ ਕੇ ਮਨਾਇਆ ਜਾਣ ਵਾਲਾ ਰੱਖੜੀ ਦਾ ਤਿਉਹਾਰ ਮੁੱਖ ਪਹਿਲੂ ਭੈਣ ਅਤੇ ਭਰਾ ਦੇ ਆਪਸੀ ਪਿਆਰ ਨੂੰ ਮਜ਼ਬੂਤ ਅਤੇ ਅੰਦਰੂਨੀ ਮੋਹ ਮਮਤਾ ਨੂੰ ਹੋਰ ਗੂੜ੍ਹਾ ਕਰਨ ਦੇ ਨਾਲ-ਨਾਲ ਹਰ ਔਖੇ ਸਮੇਂ ਭਰਾ ਵਲੋਂ ਭੈਣ ਦੀ ਰੱਖਿਆ ਕਰਨ ਦਾ ਮੁਦਈ ਹੈ। ਇਸ ਮੌਕੇ ਸਕੱਤਰ ਕੁਲਦੀਪ ਸਿੰਘ ਮਾਨ, ਸਵਾਮੀ ਓਮਾ ਨੰਦ ਭੂਰੀ ਵਾਲੇ, ਸਵਾਮੀ ਹੰਸਾ ਨੰਦ ਧਾਮ ਗੰਗੋਤਰੀ, ਸੇਵਾ ਸਿੰਘ ਖੇਲਾ, ਸਰਪੰਚ ਦਰਸ਼ਨ ਸਿੰਘ ਤਲਵੰਡੀ ਖੁਰਦ, ਭਾਈ ਗੁਰਮੀਤ ਸਿੰਘ ਬੈਂਸ, ਭਾਈ ਬਲਜਿੰਦਰ ਸਿੰਘ ਲਿੱਤਰ, ਭਾਈ ਰਾਹੁਲ ਮਿਸਰਾ, ਰਣਵੀਰ ਸਿੰਘ ਸਹੌਲੀ, ਵੈਦ ਠਾਕੁਰ ਮਾਨ ਸਿੰਘ ਹਾਜ਼ਰ ਸਨ।