ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਮਈ
ਇਤਿਹਾਸਿਕ ਜਾਮਾ ਮਸਜਿਦ ’ਚ ਅੱਜ ਪਵਿੱਤਰ ਰਮਜ਼ਾਨ ਸ਼ਰੀਫ ਦੇ ਅਲਵਿਦਾ ਜੁੰਮੇ ਮੌਕੇ ਮੁਸਲਮਾਨਾਂ ਨੇ ਸਮਾਜਿਕ ਦੂਰੀ ਬਣਾ ਕੇ ਨਮਾਜ਼ ਅਦਾ ਕੀਤੀ ਅਤੇ ਵਿਸ਼ਵ ਭਰ ’ਚ ਫੈਲੀ ਕਰੋਨਾ ਮਹਾਂਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਸਾਰੇ ਕਰੋਨਾ ਪੀੜਤਾਂ ਲਈ ਵਿਸ਼ੇਸ਼ ਦੁਆ ਕੀਤੀ।ਇਸ ਮੌਕੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਰਮਜ਼ਾਨ ਸ਼ਰੀਫ ਦਾ ਮਹੀਨਾ ਅੱਲ੍ਹਾ ਤਾਅਲਾ ਨਾਲ ਇਸ਼ਕ ਅਤੇ ਮੁਹੱਬਤ ਦਾ ਮਹੀਨਾ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮੁਬਾਰਕ ਮਹੀਨੇ ’ਚ ਇਕ ਨੇਕੀ ਦੇ ਬਦਲੇ 70 ਨੇਕੀਆਂ ਦੇ ਬਰਾਬਰ ਪੁੰਨ ਮਿਲਦਾ ਹੈ ਇਸ ਲਈ ਰੋਜ਼ੇਦਾਰਾਂ ਨੂੰ ਚਾਹੀਦਾ ਹੈ ਕਿ ਉਹ ਚੁਗਲੀ ਵਰਗੇ ਗੁਨਾਹਾਂ ਤੋ ਬਚਣ, ਦੂਜਿਆਂ ਦਾ ਦਿਲ ਦੁਖਾ ਕੇ ਖੁਦਾ ਦੀ ਨਾਰਾਜ਼ਗੀ ਮੁੱਲ ਨਾ ਲੈਣ। ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਰਮਜ਼ਾਨ ਦੇ ਕੁੱਝ ਰੋਜ਼ੇ ਬਾਕੀ ਹਨ ਤੇ ਸਾਨੂੰ ਚਾਹੀਦਾ ਹੈ ਕਿ ਇਬਾਦਤ ’ਚ ਲੱਗੇ ਰਹੀਏ। ਇਸ ਮੌਕੇ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ, ਮੁਹੰਮਦ ਮੁਸਤਕੀਮ ਅਹਿਰਾਰੀ ਅਤੇ ਹਸਨ ਕੈਸਰ ਹਾਜ਼ਰ ਸਨ।