ਰਾੜਾ ਸਾਹਿਬ
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਕਨਵੀਨਰ ਪਰਮਵੀਰ ਸਿੰਘ ਘਲੋਟੀ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨਾਂ ਵੱਲੋਂ ਰਾੜਾ ਸਾਹਿਬ ਵਿੱਚ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਸੜਕ ਜਾਮ ਕੀਤੀ ਗਈ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮੋਦੀ ਭਾਜਪਾ ਹਕੂਮਤ ਵੱਲੋਂ ਪਾਸ ਕੀਤੇ ਲੋਕ ਮਾਰੂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ-ਮਜ਼ਦੂਰ ਸੰਘਰਸ਼ ਦੇ ਮੈਦਾਨਾਂ ’ਚ ਲਗਾਤਾਰ ਡਟੇ ਹੋਏ ਹਨ। ਇਸ ਮੌਕੇ ਹਰਜੀਤ ਸਿੰਘ ਘਲੋਟੀ, ਕਰਮ ਸਿੰਘ ਘਲੋਟੀ, ਸੁਖਵਿੰਦਰ ਸਿੰਘ ਬਿਲਾਸਪੁਰ, ਰਾਏ ਸਿੰਘ ਕਟਾਹਰੀ, ਅਮਨਦੀਪ ਸਿੰਘ ਕਟਾਹਰੀ ਤੇ ਮਨਪ੍ਰੀਤ ਘਣਗਸ ਆਦਿ ਹਾਜ਼ਰ ਸਨ।
ਕੈਪਸ਼ਨ- ਰਾੜਾ ਸਾਹਿਬ ਵਿੱਚ ਧਰਨੇ ’ਤੇ ਬੈਠੇ ਕਿਸਾਨ-ਮਜ਼ਦੂਰ ਤੇ ਨੌਜਵਾਨ।