ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਮਾਰਚ
ਇਤਿਹਾਸਿਕ ਜਾਮਾ ਮਸਜਿਦ ’ਚ ਚੱਲਣ ਵਾਲੇ ਮਦਰਸੇ ਜਾਮਿਆ ਹਬੀਬਿਆ ਦਾਰੁਲ ਉਲੂਮ ’ਚ ਕੁਰਆਨ ਸ਼ਰੀਫ ਹਿਫਜ਼ (ਪੂਰਾ ਜ਼ੁਬਾਨੀ ਯਾਦ ਕਰ ਚੁੱਕੇ) ਸੱਤ ਬੱਚਿਆਂ ਦੀ ਅੱਜ ਦਸਤਾਰਬੰਦੀ ਕੀਤੀ ਗਈ।
ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕੁਰਆਨ ਸ਼ਰੀਫ ਹਿਫਜ਼ ਕਰਨ ਵਾਲੇ ਵਿਦਿਆਰਥੀਆਂ ਹਾਫਿਜ਼ ਸਦਰੇ ਆਲਮ, ਹਾਫਿਜ਼ ਸ਼ਮਸ਼ੁਲ ਕਮਰ, ਹਾਫਿਜ਼ ਅਬੁਜੈਦ, ਹਾਫਿਜ਼ ਸਰਫਰਾਜ, ਹਾਫਿਜ਼ ਮੁਹੰਮਦ, ਹਾਫਿਜ਼ ਸਲਮਾਨ, ਹਾਫਿਜ਼ ਸ਼ਫੀ ਦੀ ਦਸਤਾਰਬੰਦੀ ਕਰ ਕੇ ਸਾਰੇ ਵਿਦਿਆਰਥੀਆਂ ਨੂੰ ਨਗਦ ਇਨਾਮ ਵੀ ਦਿੱਤੇ। ਇਸ ਮੌਕੇ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਸਿੱਖਿਆ ਸਭ ਦਾ ਅਧਿਕਾਰ ਹੈ ਅਤੇ ਸਾਰੀਆਂ ਸਿੱਖਿਆਵਾਂ ਦੇ ਨਾਲ- ਨਾਲ ਧਾਰਮਿਕ ਸਿੱਖਿਆ ਵੀ ਜ਼ਰੂਰੀ ਹੈ ਸਮਾਜਿਕ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੀ ਹੈ।