ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 29 ਜੁਲਾਈ
ਆਸ਼ਰਮ ਭੂਰੀ ਵਾਲੇ ਧਾਮ ਤਲਵੰਡੀ ਖੁਰਦ ਵਿੱਚ ਕ੍ਰਿਸ਼ਨ ਪੱਖ ਅਸ਼ਟਮੀ ਦੇ ਦਿਹਾੜੇ ਮੌਕੇ ਸਮਾਗਮ ‘ਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਆਰਤੀ ਦੇ ਸ਼ਬਦ ਸਵਾਮੀ ਉਮਾ ਨੰਦ ਭੂਰੀ ਵਾਲਿਆਂ ਨੇ ਪੜ੍ਹੇ। ਧਾਰਮਿਕ ਦੀਵਾਨ ’ਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਸਵਾਮੀ ਸ਼ੰਕਰਾ ਨੰਦ ਮਹਾਰਾਜ ਭੂਰੀ ਵਾਲਿਆਂ ਨੇ ਸਵਾਮੀ ਗੰਗਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ 40ਵੀਂ ਬਰਸੀ ਅਤੇ ਸਵਾਮੀ ਬ੍ਰਹਮਸਾਗਰ ਮਹਾਰਾਜ ਜੀ ਭੂਰੀ ਵਾਲਿਆਂ ਦੇ 162ਵੇਂ ਜਨਮ ਦਿਹਾੜੇ ਸਬੰਧੀ ਧਾਮ ਤਲਵੰਡੀ ਖੁਰਦ ਵਿਖੇ 24 ਤੋਂ 28 ਅਗਸਤ ਤੱਕ ਹੋਣ ਵਾਲੇ ਸਾਲਾਨਾ ਸਮਾਗਮਾਂ ’ਚ ਹੱਥੀਂ ਸੇਵਾ ਕਰਕੇ ਲਾਹਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਪੰਡਤ ਨਸੀਬ ਚੰਦ ਪਠਾਨਕੋਟ, ਭਾਈ ਲਵਪ੍ਰੀਤ ਸਿੰਘ ਲਵਲੀ, ਕਵੀਸ਼ਰ ਉਂਕਾਰ ਸਿੰਘ ਮਾਝੀ, ਸੱਤਪਾਲ ਸਿੰਘ ਮਾਝੀ, ਭਾਈ ਭੁਪਿੰਦਰ ਸਿੰਘ ਕੁੱਪ ਕਲਾਂ, ਬਾਬਾ ਮਨਪ੍ਰੀਤ ਸਿੰਘ ਫਰੀਦਕੋਟ ਵਾਲਿਆਂ ਨੇ ਵੀ ਅਧਿਅਤਮਿਕ ਵਿਚਾਰਾਂ, ਕਵੀਸ਼ਰੀ ਅਤੇ ਕੀਰਤਨ ਦੁਆਰਾ ਹਾਜ਼ਰੀ ਲੁਆਈ। ਇਸ ਮੌਕੇ ਸਵਾਮੀ ਓਮਾ ਨੰਦ ਤੋਂ ਇਲਾਵਾ ਕੁਲਦੀਪ ਸਿੰਘ ਮਾਨ ਸਕੱਤਰ ਐਸਜੀਬੀ ਫਾਊਂਡੇਸ਼ਨ, ਬੀਬੀ ਜਸਬੀਰ ਕੌਰ ਪ੍ਰਧਾਨ, ਚਰਨਜੀਤ ਸਿੰਘ ਥੋਪੀਆ ਚੇਅਰਮੈਨ, ਸੇਵਾ ਸਿੰਘ ਖੇਲਾ ਆੜ੍ਹਤੀਆ, ਭਾਈ ਬਲਜਿੰਦਰ ਸਿੰਘ ਲਿੱਤਰ, ਭਾਈ ਰਾਹੁਲ ਮਿਸ਼ਰਾ ਆਦਿ ਹਾਜ਼ਰ ਸਨ।