ਬੀਜਾ ਤੇ ਲਲਹੇੜੀ ਜ਼ੋਨ ਦੇ ਪਿੰਡਾਂ ਨੂੰ ਦੋ ਕਰੋੜ ਰੁਪਏ ਦੀ ਗਰਾਂਟ ਵੰਡੀ
ਜੋਗਿੰਦਰ ਸਿੰਘ ਓਬਰਾਏ
ਖੰਨਾ, 7 ਸਤੰਬਰ
ਵਿਧਾਨ ਸਭਾ ਹਲਕਾ ਖੰਨਾ ਦੀਆਂ ਸੜਕਾਂ ਦੀ ਦੋ ਮਹੀਨੇ ਅੰਦਰ 5 ਕਰੋੜ ਦੀ ਲਾਗਤ ਨਾਲ ਨੁਹਾਰ ਬਦਲ ਕੇ ਬਾਕੀ ਸੜਕਾਂ ਦੀ ਪਹਿਲ ਦੇ ਆਧਾਰ ’ਤੇ ਮੁਰੰਮਤ ਕਰਵਾਈ ਜਾਵੇਗੀ। ਇਹ ਗੱਲ ਅੱਜ ਇਥੋਂ ਨੇੜਲੇ ਪਿੰਡ ਅਲੌੜ ਵਿਖੇ ਵੱਖ ਵੱਖ ਪਿੰਡਾਂ ਨੂੰ ਕਰੀਬ 2 ਕਰੋੜ ਦੀ ਗ੍ਰਾਂਟ ਵੰਡਦਿਆਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਕਹੀ। ਇਸ ਮੌਕੇ ਬਲਾਕ ਸਮਿਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਦੀ ਅਗਵਾਈ ਹੇਠ ਬੀਜਾ ਜ਼ੋਨ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 96.43 ਲੱਖ ਅਤੇ ਲਲਹੇੜੀ ਜ਼ੋਨ ਦੇ ਪਿੰਡਾਂ ਨੂੰ 98.14 ਲੱਖ ਰੁਪਏ ਦੀ ਗ੍ਰਾਂਟ ਦੇ ਚੈਕ ਭੇਟ ਕੀਤੇ ਗਏ। ਉਨ੍ਹਾਂ ਕਿਹਾ ਕਿ ਕਰੀਬ 2 ਕਰੋੜ ਰੁਪਏ ਦੇ ਫੰਡ ਸਕੂਲ, ਗਲੀਆਂ, ਨਾਲੀਆਂ, ਪਾਣੀ ਦੀ ਨਿਕਾਸੀ ਤੇ ਸੰਭਾਲ ਦੇ ਕੰਮ ਲਈ ਦਿੱਤੇ ਜਾਣਗੇ।
ਇਸ ਮੌਕੇ ਪਿੰਡ ਜਟਾਣਾ ਨੂੰ 30.69 ਲੱਖ, ਮੰਡਿਆਲਾ ਕਲਾ ਨੂੰ 21.14, ਮਹਿੰਦੀਪੁਰ ਨੂੰ 25.25, ਰਾਏਪੁਰ ਰਾਜਪੂਤਾਂ ਨੂੰ 19.35, ਅਲੌੜ ਨੂੰ 14.84, ਮਾਣਕਮਾਜਰਾ ਨੂੰ 22.66, ਬਾਹੋਮਾਜਰਾ ਨੂੰ 22.36, ਮੋਹਨਪੁਰ ਨੂੰ 18.42 ਤੇ ਲਬਿੜਾ ਨੂੰ 19.86 ਲੱਖ ਰੁਪਏ ਦੀ ਗ੍ਰਾਂਟ ਵੰਡੀ ਗਈ।
ਬਾਕਸ
ਪਿੰਡ ਚਕੋਹੀ ਦੇ ਵਿਕਾਸ ਕਾਰਜਾਂ ਲਈ ਦਿੱਤਾ ਚੈੱਕ
ਪਾਇਲ (ਦੇਵਿੰਦਰ ਸਿੰਘ ਜੱਗੀ): ਪਿੰਡ ਚਕੋਹੀ ਵਿਚ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ 23 ਲੱਖ 80 ਹਜ਼ਾਰ ਰੁਪਏ ਦੀ ਗ੍ਰਾਂਟ ਦਾ ਚੈੱਕ ਸਰਪੰਚ ਗੁਰਦਰਸ਼ਨ ਸਿੰਘ ਨੂੰ ਸੌਂਪਿਆ। ਇਸ ਮੌਕੇ ਵਿਧਾਇਕ ਕੋਟਲੀ ਨੇ ਕਿਹਾ ਕਿ 4 ਲੱਖ ਰੁਪਏ ਐੱਸਸੀ.ਧਰਮਸ਼ਾਲਾ ਲਈ, 3 ਲੱਖ ਸ਼ਮਸ਼ਾਨਘਾਟ ਲਈ, 5 ਲੱਖ ਰੁਪਏ ਜਿੰਮ ਦੇ ਸਮਾਨ ਲਈ ਦਿੱਤੇ ਗਏ ਹਨ ਅਤੇ ਬਾਕੀ ਰਾਸ਼ੀ ਸੀਵਰੇਜ ਅਤੇ ਗਲੀਆਂ ਨਾਲੀਆਂ ਲਈ ਦਿੱਤੀ ਗਈ ਹੈ। ਕੋਟਲੀ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਨੂੰ ਮਨਜ਼ੂਰ ਕਰਦਿਆਂ ਪਿੰਡ ਵਿੱਚ 35 ਲੱਖ ਦੀ ਲਾਗਤ ਨਾਲ ਮਲਟੀਪਰਪਜ਼ ਸਪੋਰਟਸ ਪਾਰਕ ਦਾ ਨਿਰਮਾਣ ਕਰਵਾਇਆ ਜਾਵੇਗਾ।
ਕੈਪਸ਼ਨ: ਪਿੰਡਾਂ ਨੂੰ ਗਰਾਂਟ ਦੇ ਚੈੱਕ ਵੰਡਦੇ ਹੋਏ ਵਿਧਾਇਕ ਕੋਟਲੀ।