ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 8 ਜੁਲਾਈ
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਇਕੱਤਰਤਾ ਸਭਾ ਦੇ ਲਾਇਬ੍ਰੇਰੀ ਹਾਲ ਵਿੱਚ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਹੋਈ। ਰਚਨਾਵਾਂ ਦੇ ਦੌਰ ਵਿਚ ਕਹਾਣੀਕਾਰ ਮਨਦੀਪ ਡਡਿਆਣਾ ਨੇ ‘ਪੰਜਾਬ ਸਿਹੁੰ’, ਤਰਨ ਬੱਲ (ਸ੍ਰੀ ਭੈਣੀ ਸਾਹਿਬ) ਨੇ ‘ਤੇ ਉਹ ਜਾਗਦੀ ਰਹੀ’ ਅਤੇ ਰਵਿੰਦਰ ਰੁਪਾਲ (ਖੰਨਾ) ਨੇ ਕਹਾਣੀ ‘ਬਾਹਵਾਂ’, ਗੁਰਦੀਪ ਮਹੌਣ ਨੇ ਮਿਨੀ ਕਹਾਣੀ ‘ਪਿੰਜਰਾ’ ਤੇ ਬਲਦੇਵ ਸਿੰਘ ਝੱਜ ਨੇ ਲੇਖ ‘ਇਨ੍ਹਾਂ ਦਾ ਕੀ ਕਸੂਰ ਸੀ’, ਬਲਵੰਤ ਸਿੰਘ ਮਾਂਗਟ ਨੇ ਆਪਣੇ ਲਿਖੇ ਜਾ ਰਹੇ ਨਾਵਲ ‘ਦਰਸ਼ਣ ਦਾ ਰੱਬ’ ਦੇ ਦੋ ਕਾਂਡ, ਜਰਨੈਲ ਰਾਮਪੁਰੀ ਨੇ ਦੋਹੇ, ਨਰਿੰਦਰ ਸ਼ਰਮਾ ਨੇ ਕਵਿਤਾ ‘ਮਦਾਰੀ ਚੁਸਤ ਨਹੀਂ’ ਸੁਣਾਈ। ਗੁਰਸੇਵਕ ਸਿੰਘ ਢਿੱਲੋਂ ਨੇ ਲੋਕਾਂ ਦੇ ਗੀਤ, ਦੀਪ ਦਿਲਬਰ (ਪਰਿਵਾਰਕ ਰਿਸ਼ਤੇ) ਅਤੇ ਹਰਬੰਸ ਮਾਲਵਾ ਨੇ ਗੀਤ ਸੁਣਾਏ। ਪੜ੍ਹੀਆਂ-ਸੁਣੀਆਂ ਗਈਆਂ ਰਚਨਾਵਾਂ ’ਤੇ ਸੁਖਜੀਤ, ਮੁਖਤਿਆਰ ਸਿੰਘ ਖੰਨਾ, ਗੁਰਦਿਆਲ ਦਲਾਲ, ਸੁਰਿੰਦਰ ਰਾਮਪੁਰੀ, ਸੰਦੀਪ ਸਮਰਾਲਾ, ਸਿਮਰਜੀਤ ਸਿੰਘ ਕੰਗ ਅਤੇ ਜਸਵੀਰ ਝੱਜ, ਗੁਰਭਗਤ ਸਿੰਘ, ਅਸ਼ਵਨੀ ਜੋਸ਼ੀ ਅਤੇ ਚਾਹਤਮਨ ਸਿੰਘ ਮਾਂਗਟ ਨੇ ਸਾਰਥਿਕ ਅਤੇ ਉਸਾਰੂ ਟਿੱਪਣੀਆਂ ਕੀਤੀਆਂ।