ਪੱਤਰ ਪ੍ਰੇਰਕ
ਜਗਰਾਉਂ, 24 ਜੂਨ
ਬੈਂਕ ਖਾਤੇ ’ਚੋਂ ਏ.ਟੀ.ਐੱਮ ਬਦਲਣ ਉਪਰੰਤ 10 ਲੱਖ ਰੁਪਏ ਕਢਵਾਉਣ ਵਾਲੇ ਅਣਪਛਾਤੇ ਜਾਅਲਸਾਜ਼ਾਂ ਖ਼ਿਲਾਫ਼ ਸੀਨੀਅਰ ਪੁਲੀਸ ਕਪਤਾਨ ਨੇ ਕੇਸ ਦਰਜ ਕੀਤਾ ਹੈ। ਪੀੜਤ ਜੋਗਿੰਦਰ ਸਿੰਘ ਵਾਸੀ ਅਜੀਤ ਨਗਰ ਰਾਏਕੋਟ ਰੋਡ (ਜਗਰਾਉਂ) ਨੇ ਪੁਲੀਸ ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ਕੁੱਝ ਸਮਾਂ ਪਹਿਲਾਂ ਉਹ ਐਕਸਿਸ ਬੈਂਕ ਦੇ ਏ.ਟੀ.ਐੱਮ ’ਚੋਂ ਪੈਸੇ ਕਢਵਾ ਰਿਹਾ ਸੀ, ਅਚਾਨਕ ਏ.ਟੀ.ਐੱਮ ਵਾਲੇ ਕਮਰੇ ’ਚ ਦੋ ਹੋਰ ਵਿਅਕਤੀ ਦਾਖਲ ਹੋ ਗਏ, ਜਿਨ੍ਹਾਂ ਨੇ ਚਲਾਕੀ ਨਾਲ ਉਸ ਦਾ ਏ.ਟੀ.ਐੱਮ ਬਦਲ ਦਿੱਤਾ। ਬਾਅਦ ’ਚ ਆਈ ਬੈਂਕ ਸਟੇਟਮੈਂਟ ਤੋਂ ਪਤਾ ਲਗਾ ਕਿ ਉਨ੍ਹਾਂ ਨੇ ਜੋਗਿੰਦਰ ਸਿੰਘ ਦੇ ਖਾਤੇ ’ਚੋਂ 10 ਲੱਖ ਰੁਪਏ ਕਢਵਾ ਲਏ ਹਨ। ਅਣਪਛਾਤੇ ਜਾਅਲਸਾਜ਼ਾਂ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।