ਖੇਤਰੀ ਪ੍ਰਤੀਨਿਧ
ਲੁਧਿਆਣਾ, 9 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਸੀਜਨ- 3 ਦੇ ਬਲਾਕ ਪੱਧਰੀ ਖੇਡਾਂ ਦੇ ਦੂਜੇ ਪੜਾਅ ਤਹਿਤ ਵੱਖ-ਵੱਖ 5 ਬਲਾਕਾਂ ਮਲੌਦ, ਜਗਰਾਉਂ, ਮਾਛੀਵਾੜਾ, ਪੱਖੋਵਾਲ ਅਤੇ ਐੱਮਸੀਐੱਲ ਸ਼ਹਿਰੀ ਵਿੱਚ ਅੱਜ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ। ਲੜਕਿਆਂ ਦੇ ਅੰਡਰ-14 ਉਮਰ ਵਰਗ ਦੇ 600 ਮੀਟਰ ਦੌੜ ਮੁਕਾਬਲੇ ਵਿੱਚ ਸਕਸ਼ਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਘ ਨੇ ਦੱਸਿਆ ਕਿ ਬਲਾਕ ਪੱਧਰੀ ਖੇਡਾਂ ਦੇ ਤੀਸਰੇ ਅਤੇ ਆਖਰੀ ਪੜਾਅ ਵਿੱਚ ਪੰਜ ਬਲਾਕਾਂ ਲੁਧਿਆਣਾ- 2, ਡੇਹਲੋਂ, ਦੋਰਾਹਾ, ਰਾਏਕੋਟ ਅਤੇ ਸਮਰਾਲਾ ਵਿੱਚ ਭਲਕੇ 10 ਤੋਂ 12 ਸਤੰਬਰ ਤੱਕ ਮੁਕਾਬਲੇ ਕਰਵਾਏ ਜਾਣਗੇ।
ਜ਼ਿਲ੍ਹਾਂ ਖੇਡ ਅਫ਼ਸਰ ਸ੍ਰੀ ਚੁੱਘ ਨੇ ਦੱਸਿਆ ਕਿ ਬਲਾਕ ਪੱਧਰੀ ਦੂਜੇ ਪੜਾਅ ਦੇ ਤੀਸਰੇ ਦਿਨ ਬਲਾਕ ਮਿਉਂਸਿਪਲ ਕਾਰਪੋਰੇਸ਼ਨ ਸ਼ਹਿਰ ਤਹਿਤ ਲੜਕੇ ਅੰਡਰ-14 ਵਰਗ ਵਿੱਚ ਹੋਏ 600 ਮੀਟਰ ਦੌੜ ਮੁਕਾਬਲੇ ਵਿੱਚ ਸਕਸ਼ਮ ਨੇ ਪਹਿਲਾ, ਬਲਤੇਗਵੀਰ ਸਿੰਘ ਨੇ ਦੂਜਾ ਅਤੇ ਗੌਰਵ ਪੁਰੀ ਨੇ ਤੀਜਾ ਸਥਾਨ, 60 ਮੀਟਰ ਦੌੜ ਵਿੱਚ ਸਕਸ਼ਮ ਨੇ ਪਹਿਲਾ, ਲਵਿਸ਼ ਡਡਵਾਲ ਨੇ ਦੂਜਾ ਅਤੇ ਬਲਤੇਗਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇੇ ਤਰ੍ਹਾਂ ਲੰਮੀ ਛਾਲ ਵਿੱਚ ਲਵਿਸ਼ ਡਡਵਾਲ ਨੇ ਪਹਿਲਾ, ਅੰਸ਼ ਰਾਣਾ ਨੇ ਦੂਜਾ ਅਤੇ ਯਸ਼ਮਿਤ ਸਰਮਾ ਨੇ ਤੀਜਾ ਸਥਾਨ, ਸ਼ਾਟਪੁੱਟ ਵਿੱਚ ਲਵਕੁਸ਼ ਨੇ ਪਹਿਲਾ, ਉਜਵਲ ਸਿੰਘ ਨੇ ਦੂਜਾ ਸਥਾਨ ਅਤੇ ਸੂਰਿਆਂਸ਼ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਵਰਗ ’ਚ ਲੜਕੀਆਂ ਦੇ ਅੰਡਰ-14 ਵਰਗ ’ਚ 60 ਮੀਟਰ ਦੌੜ ਵਿੱਚ ਖੁਸ਼ੀ ਤਿਆਗੀ ਨੇ ਪਹਿਲਾ, ਅਨਾਹਤ ਸਿੱਧੂ ਨੇ ਦੂਜਾ ਅਤੇ ਅਨੁਸ਼ਕਾ ਸ਼ਰਮਾ ਨੇ ਤੀਜਾ ਸਥਾਨ, 600 ਮੀਟਰ ਵਿੱਚ ਖੁਸ਼ੀ ਤਿਆਗੀ ਨੇ ਪਹਿਲਾ, ਨਿਵੇਦਿਤਾ ਨੇ ਦੂਜਾ ਅਤੇ ਵਾਨਿਆ ਸ਼ਰਮਾ ਨੇ ਤੀਜਾ ਸਥਾਨ, ਲੰਮੀ ਛਾਲ ਵਿੱਚ ਅਨੁਸ਼ਕਾ ਸ਼ਰਮਾ ਨੇ ਪਹਿਲਾ, ਅਮਾਨਤ ਵਿਰਕ ਨੇ ਦੂਜਾ, ਕਿੰਜਲ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ 21 ਲੜਕਿਆਂ ਦੇ ਮੁਕਾਬਲਿਆਂ ਵਿੱਚ ਇਮੋਰਟਲ ਕਲਬ ਦੀ ਟੀਮ ਨੇ ਪਹਿਲਾ ਸਥਾਨ, ਜੀ.ਐੱਮ.ਟੀ. ਸਕੂਲ ਕਾਕੂਵਾਲ ਅਕੈਡਮੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਅੰਡਰ -17 ਲੜਕਿਆਂ ਦੇ ਮੁਕਾਬਲਿਆਂ ਵਿੱਚ ਆਈ.ਪੀ.ਐੱਸ. ਲੁਧਿਆਣਾ ਦੀ ਟੀਮ ਨੇ ਪਹਿਲਾ, ਅੰਮ੍ਰਿਤ ਇੰਡੋ ਕੈਨੇਡੀਅਨ ਲਾਦੀਆਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ- 21 ਕਬੱਡੀ ਨੈਸ਼ਨਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਅੰਮ੍ਰਿਤ ਇੰਡੋ ਕੈਨੇਡੀਅਨ ਸਕੂਲ ਲਾਦੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਲਾਕ ਮਲੌਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਿਆੜ, ਬਲਾਕ ਜਗਰਾਉਂ ਦੇ ਖੇਡ ਸਟੇਡੀਅਮ ਪਿੰਡ ਭੰਮੀਪੁਰਾ ਵਿੱਚ, ਬਲਾਕ ਮਾਛੀਵਾੜਾ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਅਤੇ ਬਲਾਕ ਪੱਖੋਵਾਲ ਦੇ ਮੁਕਾਬਲੇ ਖੇਡ ਸਟੇਡੀਅਮ ਲਤਾਲਾ ਵਿੱਚ ਕਰਵਾਏ ਗਏ।