ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਅਗਸਤ
ਕੁਝ ਦਿਨ ਪਹਿਲਾਂ ਲੁਧਿਆਣਾ ਦੇ ਦੋ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਪੈਂਦੇ ਸਕੂਲਾਂ ’ਚ ਕੋਵਿਡ-19 ਟੈਸਟ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਅੱਜ ਵੱਖ ਵੱਖ ਬਲਾਕਾਂ ਵਿੱਚ ਕੁੱਲ 2738 ਸੈਂਪਲ ਜਾਂਚ ਲਈ ਭੇਜੇ ਗਏ ਹਨ ਜਦਕਿ 127 ਰੈਪਿਡ ਟੈਸਟਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚੋਂ 2738 ਸੈਂਪਲ ਲਏ ਗਏ। ਇਨਾਂ ਵਿੱਚੋਂ ਬਲਾਕ ਸਿਧਵਾਂ ਬੇਟ-2 ਵਿੱਚੋਂ 148, ਲੁਧਿਆਣਾ-2 ਵਿੱਚੋਂ 52, ਮਾਂਗਟ-1 ਵਿੱਚੋਂ 173, ਸਿੱਧਵਾਂ ਬੇਟ-1 ਵਿੱਚੋਂ 102, ਪੱਖੋਵਾਲ ਵਿੱਚੋਂ 179, ਰਾਏਕੋਟ ਬਲਾਕ ਵਿੱਚੋਂ 154, ਲੁਧਿਆਣਾ-1 ਵਿੱਚੋਂ 96, ਦੋਰਾਹਾ ਵਿੱਚੋਂ 210, ਜਗਰਾਓਂ ਵਿੱਚ 190, ਮਾਂਗਟ-2 ਵਿੱਚੋਂ 61, ਮਾਂਗਟ-3 ਵਿੱਚੋਂ 115, ਸਮਰਾਲਾ ਵਿੱਚੋਂ 61, ਖੰਨਾ-1 ਵਿੱਚੋਂ 146, ਡੇਹਲੋਂ ਵਿੱਚੋਂ 91, ਡੇਹਲੋਂ-2 ਵਿੱਚੋਂ 221, ਬਲਾਕ ਖੰਨਾ-2 ਵਿੱਚੋਂ 333, ਸੁਧਾਰ ਵਿੱਚੋਂ 179, ਮਾਛੀਵਾੜਾ-1 ਵਿੱਚੋਂ 106 ਜਦਕਿ ਮਾਛੀਵਾੜਾ-2 ਬਲਾਕ ਦੇ ਸਕੂਲਾਂ ਵਿੱਚੋਂ 121 ਵਿਦਿਆਰਥੀਆਂ ਦੇ ਕਰੋਨਾ ਸੈਂਪਲ ਜਾਂਚ ਲਈ ਲਏ ਗਏ। ਇਨਾਂ ਤੋਂ ਇਲਾਵਾ ਵਬਲਾਕਾਂ ਵਿੱਚੋਂ ਲਏ ਗਏ 127 ਰੈਪਿਡ ਟੈਸਟ ਨੈਗੇਟਿਵ ਆਏ ਹਨ।