ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 21 ਅਕਤੂਬਰ
ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੀ ਡਾਇਰੈਕਟਰ ਸ਼ਸ਼ੀ ਜੈਨ ਅਤੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਸਕੂਲ ਦੇ ਖਿਡਾਰੀਆਂ ਨੇ ਸੈਕੰਡਰੀ ਸਕੂਲ ਦੀਆਂ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਅੰਡਰ-19 (ਲੜਕੀਆਂ) ਦੇ ਚਾਰ ਕਿਲੋਮੀਟਰ ਕਰਾਸ ਕੰਟਰੀ ਮੁਕਾਬਲਿਆਂ ’ਚ ਸਾਰੀਆਂ ਟੀਮਾਂ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਸਕੂਲ ਦੀ ਖਿਡਾਰਨ ਵੰਦਨਾ ਰਾਣੀ ਨੇ ਪਹਿਲਾ, ਹਰਸ਼ਪ੍ਰੀਤ ਕੌਰ ਨੇ ਦੂਜਾ, ਸੁਮਨਪ੍ਰੀਤ ਕੌਰ ਨੇ ਤੀਜਾ, ਮਨਦੀਪ ਕੌਰ ਨੇ ਪੰਜਵਾਂ ਅਤੇ ਨਵਦੀਪ ਕੌਰ ਨੇ ਛੇਵਾਂ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਦੇ ਹੀ ਖਿਡਾਰੀ ਮਨੀਸ਼ ਕੁਮਾਰ ਨੇ ਅੰਡਰ- 14 ਦੀ ਛੇ ਸੌ ਮੀਟਰ ਦੌੜ ’ਚ ਦੂਜਾ ਸਥਾਨ ਹਾਸਲ ਕਰਕੇ ਰਾਜ ਪੱਧਰੀ ਦੌੜਾਂ ’ਚ ਆਪਣਾ ਸਥਾਨ ਪੱਕਾ ਕੀਤਾ ਹੈ।