ਦੇਵਿੰਦਰ ਸਿੰਘ ਜੱਗੀ
ਪਾਇਲ 26 ਅਗਸਤ
ਸਿੱਖ ਪੰਥ ਦੀ ਮਹਾਨ ਕਾਰਜਸ਼ੀਲ ਸੰਪ੍ਰਦਾਇ ਰਾੜਾ ਸਾਹਿਬ ਦੇ ਬਾਨੀ ਪਰਮ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ 46ਵੀਂ ਸਾਲਾਨਾ ਬਰਸੀ ਸੰਪ੍ਰਦਾਇ ਰਾੜਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਲਜਿੰਦਰ ਸਿੰਘ ਦੇ ਸੁਚੱਜੇ ਪ੍ਰਬੰਧਾਂ ਹੇਠ ਬਹੁਤ ਹੀ ਸ਼ਰਧਾ ਭਾਵਨਾ ਅਤੇ ਸਤਿਕਾਰ ਸਾਹਿਤ ਮਨਾਈ ਗਈ। ਮਹਾਂਪੁਰਸ਼ਾ ਦੀ ਯਾਦ ’ਚ ਆਰੰਭ ਕੀਤੇ
ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਪੰਜ ਸਿੰਘ ਸਹਬਿਾਨਾਂ ਵਲੋ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਗਿਆ, ਜਿਥੇ ਕਿ ਦੇਸ਼ ਵਿਦੇਸ਼ ਵਿੱਚੋਂ ਪੁੱਜੀਆਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਬੀਤੀ ਸਾਰੀ ਰਾਤ ਰੈਣ ਸੁਬਾਈ ਕੀਰਤਨ ਹੋਏ ਜਿਸ ਵਿਚ ਸਿੱਖ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਵਿੱਚੋਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗਹੌਰ ਏ ਮਸਕੀਨ, ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ, ਸੰਤ ਲਖਵੀਰ ਸਿੰਘ ਰਤਵਾੜਾ ਸਾਹਿਬ, ਸੰਤ ਅਮਰੀਕ ਸਿੰਘ ਪੰਜ ਭੈਣੀਆਂ, ਸੰਤ ਕਸ਼ਮੀਰਾ ਸਿੰਘ ਅਲੌਹਰਾਂ, ਸੰਤ ਰਣਜੀਤ ਸਿੰਘ ਢੀਂਗੀ ਵਾਲੇ, ਸੰਤ ਜਸਪਾਲ ਸਿੰਘ ਬੁਰਜ ਲਿੱਟਾਂ, ਭਾਈ ਜਸਵੀਰ ਸਿੰਘ ਡੇਰਾ ਮਹਿਮੇਸ਼ਾਹੀ ਲੋਪੋਂ, ਬਾਬਾ ਦਰਸ਼ਨ ਸਿੰਘ ਬਾਠਾਂ ਆਦਿ ਨੇ ਗੁਰਬਾਣੀ ਕੀਰਤਨ ਦੁਆਰਾ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੰਪੂਰਨਤਾਈ ਦੇ ਸਮਾਗਮ ਦੌਰਾਨ ਗਿਆਨੀ ਚਰਨਜੀਤ ਸਿੰਘ ਕਥਾਵਾਚਕ ਤਖ਼ਤ ਸ੍ਰੀ ਕੇਸ਼ਗੜ੍ਹ ਆਨੰਦਪੁਰ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਸਬਦ ਗੁਰੂ ਨਾਲ ਜੋੜਿਆ।
ਕੈਂਪ ਦੌਰਾਨ 65 ਨੌਜਵਾਨਾਂ ਵੱਲੋਂ ਖੂਨਦਾਨ
ਪਾਇਲ: ਰਾੜਾ ਸਾਹਿਬ ਵਾਲੇ ਮਹਾਪੁਰਸ਼ਾਂ ਦੀ ਯਾਦ ਵਿੱਚ ਕਰਤਾਰ ਸਿੰਘ ਮੀਰੀ ਪੀਰੀ ਵੈਲਫੇਅਰ ਕਲੱਬ ਘੁਡਾਣੀ ਕਲਾਂ, ਬਲੱਡ ਬੈਂਕ ਸੋਸਾਇਟੀ ਪੁਲਿਸ ਜਿਲਾ ਖੰਨਾ, ਸਿੱਖ ਕੌਂਸਲ ਤੇ ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ ਬਲਾਕ ਦੋਰਾਹਾ ਵੱਲੋਂ ਰਾੜਾ ਸਾਹਿਬ ਵਿੱਚ ਦੋ-ਰੋਜ਼ਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਪਾਇਲ ਦੇ ਐੱਸਐੱਚਓ ਕਰਨੈਲ ਸਿੰਘ ਪੰਨੂੰ ਵੱਲੋਂ ਕੀਤਾ ਗਿਆ। ਵੱਖ-ਵੱਖ ਟੀਮਾਂ ਵੱਲੋਂ ਕੈਪ ਦੌਰਾਨ 65 ਯੂਨਿਟ ਖੂਨ ਇਕੱਤਰ ਕੀਤਾ ਗਿਆ। ਐੱਸਐੱਚਓ ਨੇ ਕਿਹਾ ਕਿ ਖੂਨਦਾਨ ਕਰਨਾ ਬਹੁਤ ਉੱਤਮ ਹੈ, ਇਸ ਨਾਲ ਸਾਡੀਆਂ ਕੀਮਤੀ ਜਾਨਾਂ ਬਚਦੀਆਂ ਹਨ। ਇਸ ਮੌਕੇ ਚੇਅਰਮੈਨ ਕੇਵਲ ਸੇਖੋਂ, ਪ੍ਰਧਾਨ ਸੁਖਵਿੰਦਰ ਸਿੰਘ, ਬਚਿੱਤਰ ਸਿੰਘ, ਰਾਮਦਿਆਲ ਸਿੰਘ, ਜਗਮੋਹਨ ਸਿੰਘ, ਬਾਬਾ ਬਲਦੇਵ ਸਿੰਘ ਰੁਪਾਲੋਂ, ਅਨਵਰ ਖਾਂ, ਬਲਜੀਤ ਸਿੰਘ ਗੋਸਲਾਂ, ਬਲਜੀਤ ਸਿੰਘ ਘਣਘਸ, ਨਿਰਮਲ ਸਿੰਘ, ਮੇਜਰ ਸਿੰਘ, ਮਨਪ੍ਰੀਤ ਸਿੰਘ ਦਲਜਿੰਦਰ ਸਿੰਘ ਸਮੇਤ ਡਾਕਟਰਾਂ ਦੀਆਂ ਟੀਮਾਂ ਹਾਜ਼ਰ ਸਨ।