ਲੁਧਿਆਣਾ: ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿੱਚ ਯੋਜਨਾ ਅਤੇ ਖਪਤਕਾਰ ਫੋਰਮ ਨੇ ਸੈਸ਼ਨ 2024-25 ਲਈ ਸੁਸਾਇਟੀ ਦਾ ਗਠਨ ਕੀਤਾ। ਸਮਾਗਮ ਦੀ ਸ਼ੁਰੂਆਤ ਮੈਂਬਰਾਂ ਦੀ ਜਾਣ-ਪਛਾਣ ਨਾਲ ਹੋਈ। ਇਸ ਸਮਾਗਮ ਦੀ ਮੁੱਖ ਵਿਸ਼ੇਸ਼ਤਾ ‘ਬੰਗਲਾ ਦੇਸ਼ ਸੰਕਟ 2024’ ਬਾਰੇ ਵੀਡੀਓ ਪੇਸ਼ਕਾਰੀ ਮੁਕਾਬਲਾ ਸੀ, ਜਿਸ ਵਿੱਚ ਭਾਗੀਦਾਰਾਂ ਨੇ ਬੰਗਲਾਦੇਸ਼ ਸੰਕਟ ਬਾਰੇ ਵਿਚਾਰ ਪ੍ਰਗਟਾਏ। ਬੀ.ਕਾਮ 3 ਦੀ ਹਿਮਾਂਸ਼ੀ ਅਰੋੜਾ ਨੇ ਪਹਿਲਾ, ਬੀ.ਏ. 3 ਦੀ ਸਾਕਸ਼ੀ ਵਰਮਾ ਨੇ ਦੂਜਾ ਅਤੇ ਬੀ.ਏ. 3 ਦੀ ਭਵਲੀਨ ਕੌਰ ਨੇ ਤੀਜਾ ਇਨਾਮ ਜਿੱਤਿਆ। ਅਰਥ-ਸ਼ਾਸਤਰ ਵਿਭਾਗ ਦੀ ਮੁਖੀ ਅਨੀਤਾ ਸ਼ਰਮਾ ਨੇ ਬੰਗਲਾਦੇਸ਼ ਸੰਕਟ ’ਤੇ ਆਪਣੇ ਵਿਚਾਰ ਪ੍ਰਗਟਾਏ ਤੇ ਮੁਕਾਬਲੇ ਦੀ ਜੱਜਮੈਂਟ ਕੀਤੀ। ਪ੍ਰਿੰਸੀਪਲ ਸੁਮਨ ਲਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਾਈਸ ਪ੍ਰਿੰਸੀਪਲ ਗੁਰਜਿੰਦਰ ਕੌਰ, ਆਂਚਲ ਅਤੇ ਸੁਜਾਤਾ ਵੀ ਹਾਜ਼ਰ ਸਨ। ਇਸ ਮੌਕੇ ਵਿਭਾਗ ਦੇ ਮੈਂਬਰ ਡਾ. ਗੁਰਮੀਤ ਸਿੰਘ, ਰੀਨਾ ਚੋਪੜਾ ਅਤੇ ਨੀਤੂ ਵਰਮਾ ਨੇ ਖਪਤਕਾਰ ਅਧਿਕਾਰਾਂ ਅਤੇ ਕਰਤੱਵਾਂ ਬਾਰੇ ਜਾਣਕਾਰੀ ਦਿੱਤੀ। -ਖੇਤਰੀ ਪ੍ਰਤੀਨਿਧ