ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 30 ਜਨਵਰੀ
ਥਾਣਾ ਦਰੇਸੀ ਦੇ ਇਲਾਕੇ ਬਿੰਦਰਾ ਕਲੋਨੀ ਨੇੜੇ ਚਾਰ ਵਿਅਕਤੀ ਦੋ ਜਣਿਆਂ ਤੋਂ ਸਕੂਟਰੀ ਖੋਹ ਕੇ ਲੈ ਗਏ ਹਨ ਜਿਸ ਦੀ ਡਿੱਕੀ ਵਿੱਚ ਪੰਜ ਲੱਖ ਰੁਪਏ ਰੱਖੇ ਹੋਏ ਸਨ। ਇਸ ਬਾਰੇ ਸ਼ਿਵ ਕੁਮਾਰ ਵਾਸੀ ਐਲਡੀਕੋ ਕਲੋਨੀ ਨੇ ਦੱਸਿਆ ਹੈ ਕਿ ਉਹ ਕਾਵਿਆ ਕੱਪੜੇ ਦੀ ਫੈਕਟਰੀ ਵਿੱਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਹੈ। ਉਹ ਮਾਲੀਗੰਜ ਚੌਂਕ ਸਥਿਤ ਸ਼ਾਹ ਜਿਊਲਰ ਤੋਂ ਪੰਜ ਲੱਖ ਰੁਪਏ ਲੈ ਕੇ ਆਇਆ ਸੀ ਅਤੇ ਇਕ ਹੋਰ ਵਰਕਰ ਕਰਨ ਪ੍ਰਕਾਸ਼ ਨਾਲ ਸਕੂਟਰੀ ਤੇ ਆ ਰਿਹਾ ਸੀ ਤਾਂ ਬਿੰਦਰਾ ਕਲੋਨੀ ਨੇੜੇ ਇਕ ਮੋਟਰਸਾਈਕਲ ਅਤੇ ਇਕ ਐਕਟਿਵਾ ਸਕੂਟਰ ’ਤੇ ਆਏ ਚਾਰ ਵਿਅਕਤੀ ਸਕੂਟਰੀ ਖੋਹ ਕੇ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।