ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਡੀਏਵੀ ਪਬਲਿਕ ਸਕੂਲ ਦੇ ਵੁਸੂ਼ ਖਿਡਾਰੀਆਂ ਨੇ ਡੀਏਵੀ ਕਲੱਸਟਰ ਜਿੱਤਣ ਤੋਂ ਬਾਅਦ ਡੀਏਵੀ ਜ਼ੋਨਲ ਵਿੱਚ 17 ਮੈਡਲ ਜਿੱਤ ਕੇ ਲੜਕੀਆਂ ਦੀ ਚੈਂਪੀਅਨ ਟਰਾਫੀ ਅਤੇ ਲੜਕਿਆਂ ਦੀ ਰਨਰਅੱਪ ਟਰਾਫੀ ’ਤੇ ਕੀਤਾ ਕਬਜ਼ਾ। ਪ੍ਰਿੰਸੀਪਲ ਬ੍ਰਿਜ ਮੋਹਨ ਨੇ ਦੱਸਿਆ ਕਿ ਵੁਸ਼ੂ ਖਿਡਾਰੀਆਂ ਦੀ ਮਿਹਨਤ ਅਤੇ ਡੀਪੀਈ ਸੁਰਿੰਦਰ ਪਾਲ ਵਿੱਜ ਦੀ ਸਿਖਲਾਈ ਤਹਿਤ ਡੀਏਵੀ ਜ਼ੋਨਲ ‘ਚ 17 ਖਿਡਾਰੀਆਂ ਨੇ ਮੈਡਲ ਹਾਸਲ ਕੀਤੇ। ਇਨ੍ਹਾਂ 17 ਖਿਡਾਰੀਆਂ ਵਿੱਚੋਂ 11 ਦੀ ਚੋਣ 2022 ਵਿੱਚ ਹੋਣ ਵਾਲੀਆਂ ਡੀਏਵੀ ਨੈਸ਼ਨਲ ਸਪੋਰਟਸ ‘ਚ ਹੋਈ ਹੈ। ਉਨ੍ਹਾਂ ਦੱਸਿਆ ਲੜਕੀਆਂ ਦੀ ਟੀਮ ਨੇ 7 ਸੋਨ ਤਗ਼ਮੇ ਅਤੇ 2 ਕਾਂਸੀ ਤਗ਼ਮੇ ਜਿੱਤ ਕੇ ਜ਼ੋਨਲ ਦੀ ਚੈਂਪੀਅਨਸ਼ਿਪ ਹਾਸਲ ਕੀਤੀ। ਲੜਕਿਆਂ ਦੀ ਟੀਮ ਨੇ 3 ਸੋਨ , 1 ਚਾਂਦੀ ਅਤੇ 4 ਕਾਂਸੀ ਤਗ਼ਮੇ ਜਿੱਤ ਕੇ ਰਨਰਅੱਪ ਟਰਾਫੀ ਹਾਸਲ ਕੀਤੀ। ਪ੍ਰਿੰ. ਬੱਬਰ ਨੇ ਕਿਹਾ ਕਿ ਸਕੂਲ ਦੇ 11 ਖਿਡਾਰੀਆਂ ਦਾ ਨੈਸ਼ਨਲ ਲਈ ਚੁਣੇ ਜਾਣ ਵੱਡੇ ਮਾਣ ਵਾਲੀ ਗੱਲ ਹੈ। ਇਨ੍ਹਾਂ ਜੇਤੂ ਵੁਸ਼ੂ ਖਿਡਾਰੀਆਂ ਦਾ ਅੱਜ ਸਕੂਲ ਪਹੁੰਚਣ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਡੀਪੀਈ ਹਰਦੀਪ ਸਿੰਘ, ਸੁਰਿੰਦਰਪਾਲ ਵਿੱਜ ਅਤੇ ਅਮਨਦੀਪ ਕੌਰ ਹਾਜ਼ਰ ਸਨ।