ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਅਕਤੂਬਰ
ਗੌਰਮਿੰਟ ਗਰਲਜ਼ ਸੀਨੀਅਰ ਸੈਕਡਰੀ ਸਕੂਲ ਗਿੱਲ ਵਿੱਚ 26 ਤੋਂ 28 ਅਕਤੂਬਰ ਤੱਕ ਹੋਣ ਵਾਲੀ 9ਵੀਂ ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਲਈ ਲੁਧਿਆਣਾ ਦੇ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਦੀ ਚੋਣ ਕਰ ਲਈ ਗਈ ਹੈ। ਇਸ ਚੈਂਪੀਅਨਸ਼ਿਪ ਵਿੱਚ ਸੂਬੇ ਭਰ ਵਿੱਚੋਂ 15 ਜ਼ਿਲ੍ਹਿਆਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਚੈਂਪੀਅਨਸ਼ਿਪ ਲਈ ਲੁਧਿਆਣਾ ਦੀਆਂ ਲੜਕੀਆਂ ਦੀ ਚੁਣੀ ਟੀਮ ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਤੋਂ ਸੰਦੀਪ ਪਾਲ ਕੌਰ ਕੈਪਟਨ, ਅਮਨਜੋਤ ਕੌਰ, ਕੁਲਵਿੰਦਰ ਕੌਰ, ਅਨਮੋਲਪ੍ਰੀਤ ਕੌਰ, ਕੋਮਲਜੀਤ ਕੌਰ, ਅਸ਼ਿਕਾ ਭੰਡਾਰੀ, ਤਨੂ ਕੁਮਾਰੀ, ਬੱਬੀ ਕੁਮਾਰੀ, ਦਿਲਪ੍ਰੀਤ ਕੌਰ, ਖੁਸ਼ੀ, ਸ਼ੁਭਨਮ, ਨਾਈਟਿੰਗਲ ਸੀਨੀਅਰ ਸੈਕੰਡਰੀ ਸਕੂਲ ਤੋਂ ਦੋ ਖਿਡਾਰਨਾਂ ਜਸਮੀਤ ਕੌਰ ਅਤੇ ਸ੍ਰਿਸ਼ਟੀ ਕੌਂਧਲ, ਬੀਸੀਐੱਮ ਫੌਕਲ ਪੁਆਇੰਟ ਤੋਂ ਸ਼ਿਵਾਨਾ ਅਤੇ ਬੰਸ਼ਿੰਕਾ, ਇੰਟਰਨੈਸ਼ਨਲ ਪਬਲਿਕ ਸਕੂਲ ਤੋਂ ਭੂਮਿਕਾ ਨੂੰ ਸ਼ਾਮਲ ਕੀਤਾ ਗਿਆ ਹੈ।
ਇਸੇ ਤਰ੍ਹਾਂ ਲੁਧਿਆਣਾ ਦੀ ਲੜਕਿਆਂ ਦੀ ਬੇਸਬਾਲ ਟੀਮ ਵਿੱਚ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਢੋਲੇਵਾਲ ਤੋਂ ਸਮੀਰ ਮੁਹੰਮਦ ਨੂੰ ਕੈਪਟਨ, ਹਰਮੀਤ ਸਿੰਘ, ਉਧਿਤ ਕੁਮਾਰ, ਨਾਈਟਿੰਗਲ ਸਕੂਲ ਤੋਂ ਵਿਸ਼ਾਲ ਯਾਦਵ, ਨਿਤਿਨ ਸ਼ਰਮਾ , ਦਾਨਿਸ਼ ਮੋਦੀ ਅਤੇ ਧੀਰਜ, ਬੀਸੀਐਮ ਸੀਨੀਅਰ ਸੈਕੰਡਰੀ ਫੌਕਲ ਪੁਆਇੰਟ ਤੋਂ ਵਿਕਾਸ ਮਾਹਤੋ, ਗਗਨਦੀਪ ਸਿੰਘ ਅਤੇ ਬਾਸ਼ਰ ਅਹਿਮਦ, ਜੀਐੱਨਆਈਪੀਐੱਸ ਸਕੂਲ ਤੋਂ ਮਨਟੇਕਬੀਰ ਸਿੰਘ ਸਿੱਧੂ ਅਤੇ ਮਨਵੀਰ ਸਿੰਘ, ਬੀਸੀਐੱਮ ਬਸੰਤ ਸਿਟੀ ਤੋਂ ਇਸ਼ਪ੍ਰੀਤ ਸਿੰਘ ਅਤੇ ਗੁਲਸ਼ਨ ਕੁਮਾਰ, ਇੰਟਰਨੈਸ਼ਨਲ ਪਬਲਿਕ ਸਕੂਲ ਤੋਂ ਸੋਰਵ ਅਤੇ ਸੰਨਸ਼ਾਈਨ ਕਾਨਵੈਂਟ ਸਕੂਲ ਤੋਂ ਵਿਸੇਸ਼ ਕੁਮਾਰ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਜ਼ਿਲ੍ਹਾ ਬੇਸਬਾਲ ਐਸੋਸੀਏਸ਼ਨ ਦੇ ਨੁਮਾਇੰਦੇ ਹਰਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਖਿਡਾਰੀਆਂ ਦੀ ਚੋਣ ਜ਼ਿਲ੍ਹਾ ਪੱਧਰ ’ਤੇ ਦਿਖਾਈ ਕਾਰਗੁਜ਼ਾਰੀ ਦੇ ਅਧਾਰ ’ਤੇ ਕੀਤੀ ਗਈ ਹੈ। ਚੁਣੇ ਗਏ ਖਿਡਾਰੀਆਂ ਦਾ 22 ਤੋਂ 25 ਅਕਤੂਬਰ ਤੱਕ ਸਿਖਲਾਈ ਕੈਂਪ ਵੀ ਲਾਇਆ ਗਿਆ।