ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 16 ਜੁਲਾਈ
ਕਰੋਨਾ ਮਹਾਮਾਰੀ ਕਰਕੇ ਪਿਛਲੇ ਸਾਲ ਕਾਂਵੜ ਯਾਤਰਾ ਰੱਦ ਹੋਣ ਤੋਂ ਬਾਅਦ ਇਸ ਸਾਲ ਕਾਂਵੜੀਆਂ ’ਚ ਯਾਤਰਾ ਪ੍ਰਤੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ ਪਰ ਹੁਣ ਸੁਪਰੀਮ ਕੋਰਟ ਦੇ ਦਖਲ ਕਾਰਨ ਕਾਂਵੜ ਯਾਤਰਾ ਨਾ ਚਲਾਉਣ ਦੇ ਹੁਕਮ ਦਿੱਤੇ ਗਏ ਹਨ, ਜਿਸ ਕਾਰਨ ਸ਼ਿਵ ਭਗਤਾਂ ’ਚ ਰੋਸ ਹੈ। ਇਹ ਪ੍ਰਗਟਾਵਾ ਜਗਰਾਉਂ ਸ਼ਿਵ ਭੋਲੇ ਡਾਕ ਕਾਂਵੜ ਸਮਿਤੀ ਦੀ ਪੁਰਾਣੀ ਦਾਣਾ ਮੰਡੀ ’ਚ ਹੋਈ ਮੀਟਿੰਗ ’ਚ ਕੀਤਾ ਗਿਆ। ਹਰ ਸਾਲ ਕਾਂਵੜ ਯਾਤਰਾ ਕਰਵਾਉਣ ਵਾਲੇ ਸੰਘ ਨਾਲ ਸਬੰਧਤ ਸ਼ਿਵ ਭਗਤਾਂ ਨੇ ਕਿਹਾ ਕਿ ਕਰੋਨਾ ਸਬੰਧੀ ਨਿਰਦੇਸ਼ਾਂ ਤਹਿਤ ਕਾਂਵੜ ਯਾਤਰਾ ਦੀ ਆਗਿਆ ਦੇਣੀ ਚਾਹੀਦੀ ਹੈ।