ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਸਤੰਬਰ
ਸਥਾਨਕ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਸਿਵਲ ਲਾਇਨਜ਼ ਵਿੱਚ ਵਿਦਿਆਰਥੀਆਂ ਅੰਦਰਲੀ ਬਹੁਪੱਖੀ ਪ੍ਰਤਿਭਾ ਨੂੰ ਉਭਾਰਨ ਲਈ ‘ਹੁਨਰ ਖੋਜ’ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਜੀਜੀਐਨਆਈਐਮਟੀ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਸਰਕਾਰੀ ਕਾਲਜ ਦੇ ਸੰਗੀਤ ਵਿਭਾਗ ਦੀ ਮੁਖੀ ਪ੍ਰੋ .ਜਗਜੀਤ ਕੌਰ ਨੇ ਸ਼ਿਰਕਤ ਕੀਤੀ। ਡਾ. ਅਰਵਿੰਦਰ ਸਿੰਘ ਭੱਲਾ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਪ੍ਰੋ. ਛਾਬੜਾ ਨੇ ਕਿਹਾ ਕਿ ਸਕੂਲ ਤੇ ਕਾਲਜ ਦੀਆਂ ਸਟੇਜਾਂ ਵਿਦਿਆਰਥੀ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ। ਪ੍ਰੋ. ਜਗਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਘਾੜਤ ਘੜ੍ਹਨ ਵਿੱਚ ਅਧਿਆਪਕ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਇਸ ਉਪਰੰਤ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਕੋਲਾਜ ਮੇਕਿੰਗ, ਮਹਿੰਦੀ, ਫੋਟੋਗ੍ਰਾਫੀ, ਆਨਦਾ ਸਪੋਟ ਪੇਂਟਿੰਗ, ਡਾਂਸ, ਭੰਗੜਾ, ਡਿਬੇਟ, ਲੇਖ ਉਚਾਰਨ, ਕਵਿਤਾ ਉਚਾਰਨ, ਗਿੱਧਾ, ਮਾਡਲਿੰਗ ਵਿੱਚ ਭਾਗ ਲੈਂਦਿਆਂ ਕਲਾ ਦੇ ਜੌਹਰ ਦਿਖਾਏ। ਇਸ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚੋਂ ਰੰਗੋਲੀ ’ਚ ਪੂਨਮ, ਪੋਸਟਰ ਮੇਕਿੰਗ ’ਚ ਰਜਤ, ਕਾਵਿ ਉਚਾਰਨ ਵਿੱਚ ਨਵਪ੍ਰੀਤ ਸਿੰਘ, ਸਿਰਜਣਾਤਮਕ ਲਿਖਤ ਕਵਿਤਾ ਵਿੱਚ ਗੁਰਲੀਨ ਕੌਰ, ਕਹਾਣੀ ਲਿਖਣ ’ਚ ਰੋਹਿਤ ਸਿੰਘ ਰਾਣਾ, ਫੋਟੋਗ੍ਰਾਫ਼ੀ ਵਿੱਚ ਅਮਿਤ, ਗਾਇਕੀ ਮੁਕਾਬਲੇ ’ਚ ਹਰਮਨ, ਸੋਲੋ ਡਾਂਸ ’ਚ ਰੋਹਿਤ, ਕਾਰਟੂਨਿੰਗ ਵਿੱਚ ਹੇਮੰਤ ਭੱਟ, ਕੋਲਾਜ ਮੇਕਿੰਗ ਵਿੱਚ ਵਿਸ਼ਾਲ, ਮਹਿੰਦੀ ’ਚ ਸੁਮਨ, ਆਨ ਦਿ ਸਪਾਟ ਪੇਂਟਿੰਗ ’ਚ ਸਾਹਿਲ, ਕੁਇਜ਼ ਵਿੱਚ ਕੇਸ਼ਵ ਨੇ ਪਹਿਲੀਆਂ ਪੁਜੀਸ਼ਨਾਂ ਹਸਲ ਕੀਤੀਆਂ। ਇਸ ਮੌਕੇ ਲੋਕ ਨਾਲ ਗਿੱਧਾ ਤੇ ਭੰਗੜੇ ਦੀ ਪੇਸ਼ਕਾਰੀ ਨੇ ਸਾਰਿਆਂ ਨੂੰ ਝੂਮਣ ਲਾ ਦਿੱਤਾ।