ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਮਾਰਚ
ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲੀਸ ਅਧੀਨ ਪੈਂਦੇ ਇਲਾਕੇ ਭਾਈ ਮੰਨਾ ਸਿੰਘ ਨਗਰ ਵਿੱਚ ਮੋਟਰਸਾਈਕਲ ਸਵਾਰਾਂ ਨੇ ਪੈਦਲ ਜਾਂਦੇ ਰਾਹਗੀਰ ਦਾ ਪਰਸ ਖੋਹ ਲਿਆ। ਪਰਸ ਖੋਹ ਕੇ ਭੱਜਣ ਲੱਗੇ ਲੁਟੇਰਿਆਂ ਦਾ ਮੋਟਰਸਾਈਕਲ ਤਿਲਕ ਗਿਆ ਜਿਸ ਕਾਰਨ ਉਹ ਦੋਵੇਂ ਹੇਠਾਂ ਡਿੱਗ ਪਏ। ਇਸ ਦੌਰਾਨ ਲੋਕਾਂ ਨੇ ਮੁਲਜ਼ਮ ਉੱਜਵਲ ਵਾਸੀ ਨਿਊ ਕੁੰਦਨਪੁਰੀ ਨੂੰ ਕਾਬੂ ਕਰ ਲਿਆ ਜਦੋਂਕਿ ਉਸ ਦਾ ਸਾਥੀ ਨਾੜੀ ਫ਼ਰਾਰ ਹੋ ਗਿਆ। ਇਸ ਸਬੰਧੀ ਪਿੱਪਲ ਚੌਕ ਛਾਉਣੀ ਮੁਹੱਲਾ ਵਾਸੀ ਜਾਵੇਦ ਦੀ ਸ਼ਿਕਾਇਤ ’ਤੇ ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਤੋਂ ਤੇਜ਼ਧਾਰ ਛੁਰਾ ਅਤੇ ਇੱਕ ਹਜ਼ਾਰ ਰੁਪਏ ਦੀ ਨਗਦੀ ਬਰਾਮਦ ਹੋਈ ਹੈ ਜਦੋਂਕਿ ਪਰਸ ਉਸ ਦਾ ਸਾਥੀ ਲੈ ਗਿਆ ਹੈ।