ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 19 ਅਕਤੂਬਰ
ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਇੱਕ ਧਾਰਮਿਕ ਸਮਾਗਮ ਕਰਵਾ ਕੇ ਸੋਭਾ ਯਾਤਰਾ ਕੱਢੀ ਗਈ। ਅੱਜ ਸਵੇਰੇ ਭਗਵਾਨ ਸ਼੍ਰੀ ਵਾਲਮੀਕਿ ਮੰਦਰ ਵਿੱਚ ਹਵਨ ਯੱਗ, ਪੂਜਾ ਅਰਚਨਾ ਮਗਰੋਂ ਸ੍ਰੀ ਰਮਾਇਣ ਦੇ ਪਾਠਾਂ ਦੇ ਭੋਗ ਵੀ ਪਾਏ ਗਏ। ਭਾਵਾਧਸ ਆਗੂ ਨੰਬਰਦਾਰ ਰੌਸ਼ਨ ਹੰਸ ਤੇ ਮਿੰਕੂ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਭਾ ਯਾਤਰਾ ਵਿਚ ਮੁੱਖ ਮਹਿਮਾਨ ਵਜੋਂ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਭਾਜਪਾ ਆਗੂ ਗੇਜਾ ਰਾਮ, ਵਿਜੇ ਦਾਨਵ ਤੇ ਐਡਵੋਕੇਟ ਸ਼ਿਵ ਕਲਿਆਣ ਨੇ ਸ਼ਮੂਲੀਅਤ ਕੀਤੀ। ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀਕਿ ਮੰਦਰ ਤੋਂ ਆਰੰਭ ਹੋ ਕੇ ਪੂਰੇ ਸ਼ਹਿਰ ਦੀ ਪ੍ਰਕਿਰਮਾ ਕਰਨ ਮਗਰੋਂ ਮੰਦਰ ਵਿੱਚ ਆ ਕੇ ਹੀ ਸਮਾਪਤ ਹੋਈ। ਸੋਭਾ ਯਾਤਰਾ ਦਾ ਰਸਤੇ ਵਿੱਚ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਧਰਮ ਸਮਾਜ ਦੇ ਆਗੂਆਂ ਨੇ ਆਏ ਮੁੱਖ ਮਹਿਮਾਨਾਂ ਦਾ ਸਿਰੋਪਾਚ ਪਾ ਕੇ ਸਨਮਾਨਿ ਕੀਤਾ ਗਿਆ। ਮੰਦਰ ਵਿਖੇ ਲੰਗਰ ਦੀ ਸ਼ੁਰੂਆਤ ਅਤੇ ਝੰਡਾ ਚੜ੍ਹਾਉਣ ਦੀ ਰਸਮ ਸੱਚਾ ਸੌਦਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ, ਕਾਂਗਰਸ ਆਗੂ ਵਿਨੀਤ ਕੁਮਾਰ ਝੜੌਦੀ, ਸ਼ਿਵ ਕੁਮਾਰ ਸਿਵਲੀ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਕਾਹਲੋਂ ਅਤੇ ਸਿਮਰਨਜੀਤ ਗੋਗੀਆ ਨੇ ਸੰਯੁਕਤ ਰੂਪ ’ਚ ਕਰਵਾਈ। ਇਸ ਮੌਕੇ ਪਵਨ ਕੁਮਾਰ ਬੱਗਣ, ਰਵੀ ਕੁਮਾਰ ਬਾਲੀ, ਯੂਨੀਅਨ ਪ੍ਰਧਾਨ ਧਰਮਵੀਰ ਪਾਮੇ, ਰਕੇਸ਼ ਕੁਮਾਰ ਪਾਮੇ, ਮੰਗਤ ਰਾਏ ਪਾਮੇ, ਪ੍ਰੇਮ ਸਾਗਰ ਬੱਗਣ, ਜੋਗਿੰਦਰ ਪਾਲ ਮੱਟੂ, ਬਾਬਾ ਸੇਵਾ ਰਾਮ, ਸੰਜੀਵ ਕੁਮਾਰ ਰਿੰਕਾ, ਜੈਮਲ ਕੁਮਾਰ ਬੱਗਣ, ਅਜੇ ਕੁਮਾਰ ਘਾਰੂ, ਰਕੇਸ਼ ਕੁਮਾਰ ਸਹੋਤਾ, ਸਤਨਾਮ ਸਿੰਘ, ਸੋਹਣ ਲਾਲ ਬੱਗਣ, ਅਮਰਜੀਤ ਸਿੰਘ, ਕੁਲਦੀਪ ਸਹੋਤਾ, ਧੰਨਪਤ ਰਾਏ ਮੱਟੂ ਹਾਜ਼ਰ ਸਨ।