ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਦਸੰਬਰ
ਇਥੇ ਪਿੰਡ ਕੁਲਾਰ ਵਿੱਚ ਖੇਡ ਪਾਰਕ ਦੀ ਸਾਂਭ ਸੰਭਾਲ, ਕ੍ਰਿਕਟ ਕਿੱਟਾਂ ਅਤੇ ਲਾਈਟਾਂ ਲਈ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਪੱਲਿਓਂ ਇਕ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ। ਪਿੰਡ ਦੇ ਖੇਡ ਮੈਦਾਨ ’ਚ ਖਿਡਾਰੀਆਂ ਤੇ ਪਿੰਡ ਵਾਸੀਆਂ ਦੇ ਭਰਵੇਂ ਇਕੱਠ ’ਚ ਇਹ ਰਾਸ਼ੀ ਭੇਟ ਕਰਦਿਆਂ ਵਿਧਾਇਕ ਇਯਾਲੀ ਨੇ ਕਿਹਾ ਕਿ ਗੱਠਜੋੜ ਸਰਕਾਰ ਮੌਕੇ ਉਨ੍ਹਾਂ ਹਲਕਾ ਦਾਖਾ ’ਚ ਆਧੁਨਿਕ ਕਿਸਮ ਦੀਆਂ ਕਈ ਦਰਜਨਾਂ ਖੇਡ ਪਾਰਕਾਂ ਬਣਾਈਆਂ ਸਨ ਪਰ ਇਨ੍ਹਾਂ ’ਚੋਂ ਕਈਆਂ ਦੀ ਸਾਂਭ ਸੰਭਾਲ ਨਾ ਹੋਣ ਕਰ ਕੇ ਹਾਲਤ ਤਰਸਯੋਗ ਬਣਦੀ ਜਾ ਰਹੀ ਹੈ। ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਪਿੰਡ ਕੁਲਾਰ ਦੀ ਖੇਡ ਪਾਰਕ ਦੀ ਸੰਭਾਲ ਤੋਂ ਇਲਾਵਾ ਖਿਡਾਰੀਆਂ ਨੂੰ ਕ੍ਰਿਕਟ ਕਿੱਟਾਂ ਅਤੇ ਲਾਈਟਾਂ ਲਈ ਇਹ ਮਾਲੀ ਮੱਦਦ ਦਿੱਤੀ। ਇਸ ਮੌਕੇ ਖਿਡਾਰੀਆਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ਸਰਪੰਚ ਗੁਰਦੀਪ ਸਿੰਘ ਹਾਂਸ, ਗੁਰਿੰਦਰ ਸਿੰਘ ਰੂੰਮੀ, ਬਲਜੀਤ ਸਿੰਘ ਬੱਲੀ, ਰਘਵੀਰ ਸਿੰਘ, ਹਰਿੰਦਰਪਾਲ ਸਿੰਘ, ਬੂਟਾ ਸਿੰਘ, ਟਹਿਲ ਸਿੰਘ, ਗੁਰਜੀਤ ਸਿੰਘ, ਕੁਲਵੰਤ ਸਿੰਘ ਸਰਪੰਚ ਆਦਿ ਮੌਜੂਦ ਸਨ।