ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਅਗਸਤ
ਸਪਰਿੰਗ ਡੇਲ ਪਬਲਿਕ ਸਕੂਲ ਦੇ ਤਾਇਕਵਾਂਡੋ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਪੰਜਾਬ ਸਕੂਲ ਖੇਡਾਂ ਵਿੱਚ ਇੱਕ ਵਾਰ ਫਿਰ ਤੋਂ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਪੰਜਾਬ ਸਕੂਲ ਖੇਡਾਂ ਤਹਿਤ 68ਵੀਆਂ ਜ਼ਿਲ੍ਹਾ ਪੱਧਰੀ ਤਾਇਕਵਾਂਡੋ ਖੇਡ ਵਿੱਚ ਸਕੂਲ ਦੇ ਲੜਕੇ ਅਤੇ ਲੜਕੀਆਂ ਨੇ ਪੰਜ ਸੋਨੇ, ਦੋ ਚਾਂਦੀ ਅਤੇ ਦਸ ਕਾਂਸੇ ਦੇ ਤਗ਼ਮੇ ਹਾਸਲ ਕੀਤੇ। ਇੰਨਾਂ ਵਿੱਚ ਨਵਿਆ ਯਾਦਵ, ਅੰਕਿਤਾ ਕੁਮਾਰੀ, ਦਮਨਪ੍ਰੀਤ ਕੌਰ, ਹਰੀਸ਼ ਯਾਦਵ, ਮਯੰਕ ਸਿੰਘ ਨੇ ਵੱਖ ਵੱਖ ਉਮਰ ਵਰਗ ਵਿੱਚ ਸੋਨੇ ਦੇ ਤਗਮੇ, ਅਨਮੋਲ ਕੁਮਾਰ ਅਤੇ ਸ਼ਿਕਸ਼ਾ ਨੇ ਚਾਂਦੀ ਦੇ ਤਗਮੇ ਜਦਕਿ ਸਮਰੱਥ ਜੋਸ਼ੀ, ਅਵਲਪ੍ਰੀਤ ਸਿੰਘ, ਤਨਿਸ਼ ਸੈਣੀ, ਸੂਰਿਆ ਜੈਸਵਾਲ, ਆਰੀਅਨ ਸ਼ਰਮਾ, ਕੁੰਵਰ, ਰਾਜਵੀਰ, ਰਾਧਿਕਾ, ਈਸ਼ਲ ਸ਼ਰਮਾ ਅਤੇ ਅੰਮ੍ਰਿਤਾ ਕੁਮਾਰੀ ਨੇ ਵੱਖ ਵੱਖ ਉਮਰ ਵਰਗ ’ਚ ਹੋਏ ਮੈਚਾਂ ਵਿੱਚੋਂ ਕਾਂਸੇ ਦੇ ਤਗਮੇ ਆਪਣੇ ਨਾਮ ਕੀਤੇ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਸਕੂਲ ਦੇ ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਸੋਨੇ ਦਾ ਤਗਮਾ ਜੇਤੂ ਖਿਡਾਰੀਆਂ ਨੂੰ ਸੂਬਾ ਪੱਧਰ ’ਤੇ ਵੀ ਇਸੇ ਤਰ੍ਹਾਂ ਵਧੀਆ ਕਾਰਗੁਜ਼ਾਰੀ ਦਿਖਾਉਣ ਲਈ ਪ੍ਰੇਰਿਤ ਕੀਤਾ।