ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 22 ਅਕਤੂਬਾ
ਥਾਣਾ ਸਦਰ ਦੀ ਪੁਲੀਸ ਨੂੰ ਆਨੰਦ ਵਿਹਾਰ ਫੁੱਲਾਂਵਾਲ ਵਾਸੀ ਰਜਿੰਦਰ ਕੁਮਾਰ ਵਰਮਾ ਨੇ ਦੱਸਿਆ ਕਿ ਉਹ ਨੌਰਥ ਐਨਕਲੇਵ ਸ਼ਮਸ਼ਾਨਘਾਟ ਰੋਡ ਫੁੱਲਾਂਵਾਲ ’ਤੇ ਕੰਪਿਊਟਰ ਦਾ ਸ਼ੋਅਰੂਮ ਬਣਾ ਰਿਹਾ ਹੈ। ਉਹ ਸ਼ੋਅਰੂਮ ਵਿੱਚ ਗੇੜਾ ਮਾਰਨ ਗਿਆ ਤਾਂ ਦੇਖਿਆ ਕਿ ਪਹਿਲੀ ਅਤੇ ਦੂਜੀ ਮੰਜ਼ਿਲ ਵਿੱਚ ਬਿਜਲੀ ਵਾਇਰਿੰਗ ਵਾਲੀਆਂ ਤਾਰਾਂ ਗਾਇਬ ਸਨ, ਜਿਸਨੂੰ ਕੋਈ ਚੋਰੀ ਕਰ ਕੇ ਲੈ ਗਿਆ ਹੈ। ਭਾਲ ਕਰਨ ’ਤੇ ਪਤਾ ਲੱਗਾ ਕਿ ਇਹ ਚੋਰੀ ਮਨਜੀਤ ਸਿੰਘ ਉਰਫ਼ ਮੰਨੂੰ ਨੇ ਕੀਤੀ ਹੈ। ਥਾਣੇਦਾਰ ਸ਼ਾਰਜ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਉਸਦੀ ਭਾਲ ਕੀਤੀ ਜਾ ਰਹੀ ਹੈ।