ਲੁਧਿਆਣਾ: ਗੁਰੂ ਨਾਨਕ ਖਾਲਸਾ ਕਾਲਜ ਫਾਰ ਵਿਮੈਨ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੇ ਆਈਕਿਊਏਸੀ ਦੇ ਸਹਿਯੋਗ ਨਾਲ ਚੰਡੀਗੜ੍ਹ ਦੇ ਨਿਊਜ਼ ਚੈਨਲ ਦਾ ਦੌਰਾ ਕੀਤਾ। ਉਨ੍ਹਾਂ ਟੀਵੀ ’ਤੇ ਨਿਊਜ਼ ਸ਼ੋਅ ਅਤੇ ਮਿਊਜ਼ਿਕ ਵੀਡੀਓਜ਼ ਟੈਲੀਕਾਸਟ ਕਰਨ ਦੀ ਪ੍ਰਕਿਰਿਆ ਦੇ ਨਾਲ-ਨਾਲ ਟੀਵੀ ਲਈ ਵੱਖ -ਵੱਖ ਸ਼ਖਸੀਅਤਾਂ ਦੀ ਇੰਟਰਵਿਊ ਲੈਣ ਬਾਰੇ ਜਾਣਕਾਰੀ ਹਾਸਲ ਕੀਤੀ । ਉਨ੍ਹਾਂ ਦੀ ਫੇਰੀ ਦੌਰਾਨ ਚੈਨਲ ਮੁਖੀ ਤਾਹਿਰ ਅਹਿਮਦ ਨਾਲ ਇੰਟਰਐਕਟਿਵ ਸੈਸ਼ਨ ਵੀ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਨੂੰ ਪੱਤਰਕਾਰੀ ਅਤੇ ਜਨ ਸੰਚਾਰ ਦੇ ਖੇਤਰ ਵਿੱਚ ਕਰੀਅਰ ਦੇ ਵੱਖ -ਵੱਖ ਵਿਕਲਪਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸਹਾਇਕ ਪ੍ਰੋ. ਕੀਰਤੀ ਲੂੰਬਾ (ਮੁਖੀ, ਜੇਐੱਮਸੀ ਵਿਭਾਗ) ਅਤੇ ਸਹਾਇਕ ਪ੍ਰੋ. ਕੋਲਿਨ (ਜੇਐਮਸੀ ਵਿਭਾਗ) ਵੀ ਸਨ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਕਿਹਾ ਕਿ ਅਜਿਹੇ ਦੌਰੇ ਸਰਵਪੱਖੀ ਵਿਕਾਸ ਲਈ ਸਹਾਇਕ ਹੁੰਦੇ ਹਨ। -ਖੇਤਰੀ ਪ੍ਰਤੀਨਿਧ