ਨਿੱਜੀ ਪੱਤਰ ਪ੍ਰੇਰਕ
ਖੰਨਾ, 20 ਸਤੰਬਰ
ਇਥੋਂ ਦੇ ਨੇੜਲੇ ਪਿੰਡ ਰਾਜੇਵਾਲ ਦੇ ਰਾਜਦੀਪ ਸਿੰਘ (35) ਨੇ ਜ਼ਹਿਰੀਲੀ ਚੀਜ਼ ਖਾ ਕੇ ਼ਖ਼ੁਦਕਬਸ਼ੀ ਕਰ ਲਈ। ਇਸ ਸਬੰਧੀ ਮ੍ਰਿਤਕ ਦੇ ਪਿਤਾ ਅਜਮੇਰ ਸਿੰਘ ਨੇ ਪੁਲੀਸ ਨੂੰ ਸੂਚਿਤ ਕੀਤਾ। ਖੁਦਕਸ਼ੀ ਨੋਟ ਵਿਚ ਲਿਖਿਆ ਮਿਲਿਆ ਕਿ ਉਸ ਦੀ ਪਤਨੀ ਸੁਖਦੀਪ ਕੌਰ ਦੇ ਆਪਣੇ ਦਿਉਰ ਗੁਰਜੀਤ ਸਿੰਘ ਨਾਲ ਨਾਜਾਇਜ਼ ਸਬੰਧ ਸਨ ਅਤੇ ਇਸ ਕਾਰਨ ਘਰ ਵਿਚ ਝਗੜਾ ਰਹਿੰਦਾ ਸੀ। ਇਸੇ ਤਹਿਤ ਸੁਖਦੀਪ ਕੌਰ ਨੇ ਆਪਣੇ ਦਿਉਰ ਗੁਰਜੀਤ ਸਿੰਘ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ, ਜਿਸ ਅਧੀਨ ਗੁਰਜੀਤ ਜੇਲ੍ਹ ਵਿਚ ਬੰਦ ਹੈ। ਖੁਦਕੁਸ਼ੀ ਨੋਟ ਵਿਚ ਰਾਜਦੀਪ ਨੇ ਲਿਖਿਆ ਕਿ ਜਿੰਨਾ ਕਸੂਰ ਮੇਰੇ ਭਰਾ ਦਾ ਹੈ, ਉਨਾ ਹੀ ਉਸ ਦੀ ਪਤਨੀ ਦਾ ਵੀ ਹੈ, ਉਸ ਨੂੰ ਵੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸੇ ਦੁੱਖ ਵਜੋਂ ਉਹ ਖੁਦਕੁਸ਼ੀ ਕਰ ਰਿਹਾ ਹੈ। ਥਾਣਾ ਸਦਰ ਦੀ ਪੁਲੀਸ ਨੇ ਕਾਰਵਾਈ ਅਰੰਭ ਦਿੱਤੀ।