ਪੱਤਰ ਪ੍ਰੇਰਕ
ਜਗਰਾਉਂ, 27 ਜੂਨ
ਨੇੜਲੇ ਪਿੰਡ ਸਵੱਦੀ ਕਲਾਂ ਦੇ ਸੁਰੱਖਿਆ ਮੁਲਾਜ਼ਮ ਨੇ ਅੱਜ ਮਾਨਸਿਕ ਪ੍ਰੇਸ਼ਾਨੀ ਕਾਰਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਸਬੰਧੀ ਭੂੰਦੜੀ ਚੌਕੀ ਦੇ ਇੰਚਾਰਚ ਸਬ-ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਚੌਂਕੀਮਾਨ ਦੇ ਇੱਕ ਕਾਲਜ ਵਿੱਚ ਦਿਨ ਵੇਲੇ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਸੀ। ਉਹ ਅੱਜ ਸਵੇਰੇ ਘਰੋਂ ਖਾਣਾ ਖਾ ਕੇ ਗਿਆ ਤੇ ਖੇਤਾਂ ’ਚ ਜਾ ਕੇ ਫਾਹਾ ਲੈ ਲਿਆ। ਪੁਲੀਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਰਣਜੀਤ ਸਿੰਘ ਦੇ ਜਾਣ-ਪਛਾਣ ਵਾਲਿਆਂ ਅਨੁਸਾਰ ਉਹ ਕੁਝ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਸੀ। ਉਹ ਆਪਣੇ ਪਿੱਛੇ ਪਤਨੀ, ਦੋ ਬੇਟੀਆਂ ਤੇ ਦੋ ਬੇਟੇ ਛੱਡ ਗਿਆ ਹੈ।