ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਸਤੰਬਰ
ਸਥਾਨਕ ਸਤਿਗੁਰੂ ਰਾਮ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਇੰਟਰ ਪੌਲੀਟੈਕਨਿਕ ਯੂਥ ਫੈਸਟੀਵਲ ਤਿਆਰੀ ਸਬੰਧੀ ਪ੍ਰਤਿਭਾ ਮੁਕਾਬਲੇ ਕਰਵਾਏ ਗਏ। ਕਾਲਜ ਵਿਦਿਆਰਥਣਾਂ ਨੇ ਗਿੱਧਾ, ਲੋਕ ਗੀਤ, ਪੰਜਾਬੀ ਕਵਿਤਾ, ਸੋਲੋ ਡਾਂਸ, ਕੋਰੀਓਗ੍ਰਾਫੀ, ਸ਼ਬਦ ਗਾਇਨ, ਰੰਗੋਲੀ ਆਦਿ ਮੁਕਾਬਲਿਆਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਏ। ਮੁਕਾਬਲਿਆਂ ਵਿੱਚੋਂ ਸ਼ਬਦ ਗਾਇਨ ਵਿੱਚ ਕਰਮਜੀਤ ਕੌਰ ਨੇ ਪਹਿਲਾ, ਤਰਨਜੀਤ ਕੌਰ ਨੇ ਦੂਜਾ ਅਤੇ ਗੁਰਲੀਨ ਕੌਰ ਨੇ ਤੀਜਾ, ਲੋਕ ਗੀਤ ਵਿੱਚ ਗੁਰਲੀਨ ਕੌਰ ਨੇ ਪਹਿਲਾ, ਪਲਵਿੰਦਰ ਤੇ ਗੁਰਲੀਨ ਨੇ ਦੂਜਾ ਜਦਕਿ ਸਿਮਰਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਸੋਲੋ ਡਾਂਸ ਵਿੱਚ ਹਰਿਤਕਾ, ਵਰਿਧੀ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਜਦਕਿ ਨਤਾਸ਼ਾ ਤੇ ਪਰਮਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕਵਿਤਾ ਮੁਕਾਬਲੇ ਵਿੱਚੋਂ ਹਰਮਨਜੀਤ ਕੌਰ, ਵਿਸ਼ਾਲੀ ਅਤੇ ਮੇਘਾ, ਕੋਰੀਓਗ੍ਰਾਫੀ ’ਚ ਕੰਪਿਊਟਰ ਇੰਜ. ਦੂਜਾ ਸਾਲ ਦੀ ਟੀਮ, ਤੀਜਾ ਸਾਲ ਦੀ ਟੀਮ ਅਤੇ ਈਸੀਈ ਦੂਜਾ ਸਾਲ ਦੀ ਟੀਮ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।